DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ukraine-Russia War: ਯੂਕਰੇਨ ਨੇ ਰੂਸ ’ਤੇ ਹਜ਼ਾਰ ਤੋਂ ਵੱਧ ਡਰੋਨ ਦਾਗ਼ੇ

ਮਾਸਕੋ ਖੇਤਰ ’ਚ ਤਿੰਨ ਮੌਤਾਂ; ਰੂਸ ਦੇ ਤੇਲ ਅਤੇ ਸਪਲਾਈ ਕੇਂਦਰ ਨਿਸ਼ਾਨਾ ਬਣਾਉਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਮਾਸਕੋ ਦੇ ਕੋਟੇਲਨਿਕੀ ਖੇਤਰ ਵਿੱਚ ਕਾਮੇ ਯੂਕਰੇਨ ਡਰੋਨ ਹਮਲੇ ਨਾਲ ਨੁਕਸਾਨੀ ਇਕ ਬਹੁ ਮੰਜ਼ਲਾ ਇਮਾਰਤ ਦਾ ਮਲਬਾ ਹਟਾਉਂਦੇ ਹੋਏ। -ਫੋਟੋ: ਰਾਇਟਰਜ਼
Advertisement

ਯੂਕਰੇਨ ਦੀ ਫ਼ੌਜ ਨੇ ਰੂਸ ’ਤੇ ਰਾਤ ਭਰ ਹਜ਼ਾਰ ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ। ਇਨ੍ਹਾਂ ’ਚੋਂ ਸੈਂਕੜੇ ਡਰੋਨ ਰਾਜਧਾਨੀ ਮਾਸਕੋ ਵੱਲ ਦਾਗ਼ੇ ਗਏ। ਇਹ ਹਮਲਾ ਰੂਸ ਵਿੱਚ ਸੰਸਦੀ ਚੋਣਾਂ ਦੇ ਤੀਜੇ ਅਤੇ ਆਖ਼ਰੀ ਦਿਨ ਹੋਇਆ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਇਸ ਨੂੰ ਰਾਜਧਾਨੀ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕਰਾਰ ਦਿੰਦਿਆਂ ਦੱਸਿਆ ਕਿ ਹਮਲੇ ਕਾਰਨ ਮਾਸਕੋ ਦੀ ਤੇਲ ਰਿਫਾਈਨਰੀ ਅਤੇ ਰਿਹਾਇਸ਼ੀ ਇਮਾਰਤ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਦੁਸ਼ਮਣ ਚੋਣਾਂ ਵਿੱਚ ਵਿਘਨ ਪਾਉਣ ਵਿੱਚ ਨਾਕਾਮ ਰਿਹਾ। ਗਵਰਨਰ ਆਂਦਰੇਈ ਵੋਰੋਬਿਓਵ ਅਨੁਸਾਰ ਇਸ ਹਮਲੇ ਵਿੱਚ 74 ਸਾਲਾ ਵਿਅਕਤੀ ਅਤੇ 44 ਸਾਲਾ ਔਰਤ ਅਤੇ ਇੱਕ ਹੋਰ ਦੀ ਮੌਤ ਹੋ ਗਈ ਹੈ, ਜਦਕਿ 20 ਜਣੇ ਜ਼ਖ਼ਮੀ ਹੋਏ ਹਨ।

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਨ੍ਹਾਂ ਨੇ ਰੂਸ ਦੇ ਤੇਲ ਅਤੇ ਸਪਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ਵਿੱਚ ਬਣੀਆਂ ਫਲੈਮਿੰਗੋ ਅਤੇ ਪੈਲੀਕਨ ਸਮੇਤ ਹੋਰ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਹਮਲਿਆਂ ਦਾ ਮਕਸਦ ਰੂਸ ਦੀ ਆਰਥਿਕਤਾ ’ਤੇ ਵਿੱਤੀ ਦਬਾਅ ਪਾਉਣਾ ਹੈ।

Advertisement

ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਦੇਸ਼ ਭਰ ਵਿੱਚ 1100 ਯੂਕਰੇਨੀ ਡਰੋਨ ਨਸ਼ਟ ਕੀਤੇ ਹਨ। ਜ਼ਿਕਰਯੋਗ ਹੈ ਕਿ ਜੰਗ ਦੌਰਾਨ ਰੂਸ ਵਿੱਚ ਇਹ ਪਹਿਲੀਆਂ ਸੰਸਦੀ ਚੋਣਾਂ ਹੋ ਰਹੀਆਂ ਹਨ। ਰੂਸ ਵੱਲੋਂ ਯੂਕਰੇਨ ਨਾਲ ਸਬੰਧਤ ਆਪਣੇ ਕਬਜ਼ੇ ਵਾਲੇ ਖੇਤਰਾਂ ਵਿੱਚ ਵੀ ਵੋਟਿੰਗ ਕਰਵਾਈ ਗਈ, ਜਿਸ ਨੂੰ ਯੂਕਰੇਨ ਨੇ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ।

Advertisement

Advertisement
×