DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ukraine: ਭਾਰਤੀ Pharma Plant ’ਤੇ Drone Attack ਵਿੱਚ ਇੱਕ ਹਲਾਕ

ਭਾਰਤੀ ਦੂਤਘਰ ਨੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ; ਜ਼ੇਲੈਂਸਕੀ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ

  • fb
  • twitter
  • whatsapp
  • whatsapp
featured-img featured-img
ਯੂਕਰੇਨ ਵਿੱਚ ਰੂਸੀ ਹਮਲੇ ਵਾਲੀ ਥਾਂ ਤੋਂ ਲੋਕਾਂ ਨੂੰ ਕੱਢਦੇ ਹੋਏ ਬਚਾਅ ਕਰਮੀ। -ਫੋਟੋ: ਰਾਇਟਰਜ਼
Advertisement

ਯੂਕਰੇਨ ਦੇ ਸੂਮੀ ਇਲਾਕੇ ਵਿੱਚ ਦਵਾਈ ਦੀ ਫੈਕਟਰੀ ’ਤੇ ਰੂਸੀ ਡਰੋਨ ਹਮਲੇ ਦੌਰਾਨ ਉੱਥੇ ਕੰਮ ਕਰਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖ਼ਮੀ ਹੋ ਗਏ।

ਸਥਾਨਕ ਮੀਡੀਆ ਅਨੁਸਾਰ ਦਵਾਈ ਫੈਕਟਰੀ ਭਾਰਤੀ ਨਾਗਰਿਕ ਦੀ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਰੂਸ ਨੇ ਨਾ ਸਿਰਫ਼ ਪੁਲ ਨੂੰ ਸਗੋਂ ਇਸ ਫਾਰਮਾਸਿਊਟੀਕਲ ਗੁਦਾਮ ਨੂੰ ਵੀ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਹੈ।

Advertisement

ਭਾਰਤ ਵਿੱਚ ਯੂਕਰੇਨੀ ਦੂਤਾਘਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਹਮਲਾਵਰਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਇਹ ਕੋਈ ਫ਼ੌਜੀ ਟਿਕਾਣਾ ਨਹੀਂ, ਸਗੋਂ ਮਾਨਵਤਾ ਲਈ ਜ਼ਰੂਰੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਹੈ। ਦੂਤਘਰ ਨੇ ਭਾਰਤ ਅਤੇ ਰੂਸ ਦੀ ‘ਇਤਿਹਾਸਕ ਸਬੰਧਾਂ’ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ, ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਦਿਨੀਂ ਸਪੱਸ਼ਟ ਕੀਤਾ ਹੈ ਕਿ ਭਾਰਤ ਇਸ ਜੰਗ ਨੂੰ ਖ਼ਤਮ ਕਰਨ ਲਈ ਕੀਵ ਅਤੇ ਮਾਸਕੋ ਦੋਵਾਂ ਨਾਲ ਲਗਾਤਾਰ ਕੂਟਨੀਤਕ ਯਤਨ ਕਰ ਰਿਹਾ ਹੈ।

Advertisement

Advertisement
×