ਕੀਵ, 6 ਜੂਨ
ਯੂਕਰੇਨ ਨੇ ਰੂਸੀ ਬਲਾਂ ‘ਤੇ ਦੱਖਣੀ ਯੂਕਰੇਨ ਵਿਚ ਵੱਡੇ ਡੈਮ ਅਤੇ ਹਾਈਡ੍ਰੋਇਲੈਕਟ੍ਰਿਕ ਪਾਵਰ ਸਟੇਸ਼ਨ ਨੂੰ ਉਡਾਉਣ ਦਾ ਦੋਸ਼ ਲਗਾਇਆ ਅਤੇ ਨਾਇਪਰ ਨਦੀ ਦੇ ਕਿਨਾਰੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਹੇਠਲੇ ਇਲਾਕਿਆਂ ਵਿਚ ਹੜ੍ਹ ਆ ਸਕਦੇ ਹਨ ਤੇ ਉਹ ਸੁਰੱਖਿਅਤ ਸਥਾਨ ‘ਤੇ ਚਲੇ ਜਾਣ। ਰੂਸ ਦੀ ਸਮਾਚਾਰ ਏਜੰਸੀ ਤਾਸ ਨੇ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਡੈਮ ਪਹਿਲਾਂ ਹੀ ਨੁਕਸਾਨਿਆ ਗਿਆ ਸੀ, ਜਿਸ ਕਾਰਨ ਇਹ ਢਹਿ ਗਿਆ।