ਤਾਇਵਾਨ ਵੱਲ ਵਧਿਆ ਤੂਫ਼ਾਨ ਫੁੰਗ-ਵੋਂਗ
ਫਿਲਪੀਨਜ਼ ਵਿੱਚ ਘੱਟੋ-ਘੱਟ 18 ਲੋਕਾਂ ਦੀ ਜਾਨ ਲੈਣ ਅਤੇ 14 ਲੱਖ ਤੋਂ ਵੱਧ ਲੋਕਾਂ ਨੂੰ ਬੇਘਰ ਕਰਨ ਵਾਲਾ ਤੂਫ਼ਾਨ ‘ਫੁੰਗ-ਵੋਂਗ’ ਹੁਣ ਤਾਇਵਾਨ ਵੱਲ ਵਧ ਰਿਹਾ ਹੈ। ਇਸ ਦੇ ਖ਼ਤਰੇ ਨੂੰ ਦੇਖਦਿਆਂ ਤਾਇਵਾਨ ਨੇ ਅੱਜ 3000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ...
ਫਿਲਪੀਨਜ਼ ਵਿੱਚ ਘੱਟੋ-ਘੱਟ 18 ਲੋਕਾਂ ਦੀ ਜਾਨ ਲੈਣ ਅਤੇ 14 ਲੱਖ ਤੋਂ ਵੱਧ ਲੋਕਾਂ ਨੂੰ ਬੇਘਰ ਕਰਨ ਵਾਲਾ ਤੂਫ਼ਾਨ ‘ਫੁੰਗ-ਵੋਂਗ’ ਹੁਣ ਤਾਇਵਾਨ ਵੱਲ ਵਧ ਰਿਹਾ ਹੈ। ਇਸ ਦੇ ਖ਼ਤਰੇ ਨੂੰ ਦੇਖਦਿਆਂ ਤਾਇਵਾਨ ਨੇ ਅੱਜ 3000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ ਅਤੇ ਕਈ ਇਲਾਕਿਆਂ ਵਿੱਚ ਸਕੂਲ ਤੇ ਦਫ਼ਤਰ ਬੰਦ ਕਰ ਦਿੱਤੇ ਹਨ। ਤਾਇਵਾਨ ਦੀ ਮੌਸਮ ਏਜੰਸੀ ਅਨੁਸਾਰ ਪਹਿਲਾਂ ਇਸ ਨੂੰ ‘ਪ੍ਰਚੰਡ ਤੂਫ਼ਾਨ’ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ ਪਰ ਤਾਇਵਾਨ ਵੱਲ ਵਧਦਿਆਂ ਇਸ ਦੀ ਰਫ਼ਤਾਰ ਘਟ ਰਹੀ ਹੈ। ਇਹ ਬੁੱਧਵਾਰ ਦੁਪਹਿਰ ਜਾਂ ਸ਼ਾਮ ਨੂੰ ਦੱਖਣੀ-ਪੱਛਮੀ ਸ਼ਹਿਰ ਕਾਓਸੁੰਗ ਨੇੜੇ ਤੱਟ ਨਾਲ ਟਕਰਾ ਸਕਦਾ ਹੈ। ਇਸ ਦੌਰਾਨ 137 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਜ਼ਿਆਦਾਤਰ ਉਨ੍ਹਾਂ ਇਲਾਕਿਆਂ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਜਿੱਥੇ ਸਤੰਬਰ ਵਿੱਚ ਆਏ ਤੂਫ਼ਾਨ ਕਾਰਨ 18 ਜਣਿਆਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਚੀਨ ਨੇ ਵੀ ਆਪਣੇ ਦੱਖਣੀ-ਪੂਰਬੀ ਸੂਬਿਆਂ ਫੁਜਿਆਨ, ਗੁਆਂਗਡੋਂਗ, ਜ਼ੇਜਿਆਂਗ ਅਤੇ ਹੇਨਾਨ ਲਈ ਐਮਰਜੈਂਸੀ ਜਾਰੀ ਕਰ ਦਿੱਤੀ ਹੈ।

