DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Uganda ’ਚ Ebola ਦੇ ਦੋ ਹੋਰ ਨਵੇਂ ਮਾਮਲੇ

Congo ’ਚ ਸ਼ੱਕੀ ਇਬੋਲਾ ਕੇਸਾਂ ਦੀ ਗਿਣਤੀ 900 ਨੂੰ ਪਹੁੰਚੀ

  • fb
  • twitter
  • whatsapp
  • whatsapp
featured-img featured-img
ਕਾਂਗੋ ਦੇ ਇਤੁਰੀ ਸੂਬੇ ਦੇ ਮੋਂਗਬਵਾਲੂ ’ਚ ਇਬੋਲਾ ਕਾਰਨ ਮਰੇ ਵਿਅਕਤੀ ਨੂੰ ਲਿਜਾਂਦੇ ਰੈੱਡਕ੍ਰਾਸ ਵਰਕਰ। -ਫੋਟੋ: ਰਾਇਟਰਜ਼
Advertisement

ਯੂਗਾਂਡਾ ਦੀ ਸਿਹਤ ਅਧਿਕਾਰੀਆਂ ਨੇ ਇਬੋਲਾ ਵਾਇਰਸ ਦੇ ਦੋ ਨਵੇਂ ਕੇਸ ਸਾਹਮਣੇ ਆਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦੋ ਮਾਮਲਿਆਂ ਨਾਲ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਸੱਤ ਹੋ ਗਈ ਹੈ। ਇਹ ਸਾਰੇ ਮਾਮਲੇ ਗੁਆਂਢੀ ਦੇਸ਼ ਕਾਂਗੋ ਵਿੱਚ ਫੈਲਣ ਵਾਲੀ ਲਾਗ ਨਾਲ ਜੁੜੇ ਹੋਏ ਹਨ। ਕਾਂਗੋ ਅਧਿਕਾਰੀਆਂ ਨੇ ਇਸ ਵਾਇਰਸ ਬਾਰੇ 15 ਮਈ ਨੂੰ ਐਲਾਨ ਕੀਤਾ ਸੀ ਜਦੋਂਕਿ ਸਬੰਧਤ ਮਾਮਲੇ ਕਈ ਦਿਨ ਜਾਂ ਹਫ਼ਤੇ ਪਹਿਲਾਂ ਸਾਹਮਣੇ ਆਉਣ ਲੱਗੇ ਸਨ।

ਕਾਂਗੋ ਦੇ 59 ਸਾਲਾ ਵਿਅਕਤੀ ਨੂੰ 11 ਮਈ ਨੂੰ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਦੇ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਪਤਾ ਲੱਗਦਾ ਕਿ ਉਹ ਇਬੋਲਾ ਵਾਇਰਸ ਤੋਂ ਪੀੜਤ ਹੈ, ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦੋ ਹੋਰ ਸਿਹਤ ਵਰਕਰਾਂ ਨੂੰ ਕੰਪਾਲਾ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਹੈ। ਕਾਂਗੋ ਖਾਸ ਕਰ ਕੇ ਪੂਰਬੀ ਇਤੁਰੀ ਸੂਬੇ ਵਿੱਚ ਸ਼ੱਕੀ ਇਬੋਲਾ ਕੇਸਾਂ ਦੀ ਗਿਣਤੀ 900 ਨੂੰ ਪਹੁੰਚ ਗਈ ਹੈ।

Advertisement

ਇਸ ਦੌਰਾਨ, ਕਾਂਗੋ ਦੇ ਹਸਪਤਾਲ ਵਿੱਚ ਦਾਖਲ ਦੋ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ਉੱਤੇ ਆਪਣੇ ਦੋ ਨੇੜਲਿਆਂ ਦੀਆਂ ਲਾਸ਼ਾਂ ਵਾਪਸ ਦੇਣ ਦੀ ਮੰਗ ਕੀਤੀ। ਮੌਂਗਵਾਲੂ ਜਨਰਲ ਹਸਪਤਾਲ ਵਿੱਚ ਇਬੋਲਾ ਮਰੀਜ਼ ਜ਼ੇਰੇ-ਇਲਾਜ ਹਨ। ਹਸਪਤਾਲ ’ਚ ਮਚੀ ਅਫ਼ਰਾ ਤਫ਼ਰੀ ਦੌਰਾਨ ਸ਼ੱਕੀ ਇਬੋਲਾ ਦੀ ਲਾਗ ਨਾਲ ਪੀੜਤ 18 ਵਿਅਕਤੀ ਉਥੋਂ ਖਿਸਕ ਗਏ।

Advertisement

Advertisement
×