ਟਰੰਪ ਦੀ ਟੀਮ ’ਚੋਂ ਦੋ ਮੋਹਰੀ ਵਕੀਲ ਵੱਖ ਹੋਏ : The Tribune India

ਟਰੰਪ ਦੀ ਟੀਮ ’ਚੋਂ ਦੋ ਮੋਹਰੀ ਵਕੀਲ ਵੱਖ ਹੋਏ

ਟਰੰਪ ਦੀ ਟੀਮ ’ਚੋਂ ਦੋ ਮੋਹਰੀ ਵਕੀਲ ਵੱਖ ਹੋਏ

ਵਾਸਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਸ਼ੁਰੂ ਹੋਣ ਤੋਂ ਮਹਿਜ਼ ਇਕ ਹਫ਼ਤੇ ਪਹਿਲਾਂ ਉਨ੍ਹਾਂ ਦੀ ਬਚਾਅ ਟੀਮ ’ਚ ਸ਼ਾਮਲ ਦੋ ਅਹਿਮ ਵਕੀਲ ਵੱਖ ਹੋ ਗਏ ਹਨ। ਦੋ ਵਕੀਲਾਂ ਬੁਚ ਬੋਵਰਜ਼ ਅਤੇ ਦੇਬੋਰਾਹ ਬਾਰਬੀਅਰ ਦੇ ਵੱਖ ਹੋਣ ਕਾਰਨ ਬਚਾਅ ਧਿਰ ਦੀ ਰਣਨੀਤੀ ਨੂੰ ਲੈ ਕੇ ਦੁਚਿੱਤੀ ਦੇ ਹਾਲਾਤ ਬਣ ਗਏ ਹਨ। ਸੂਤਰਾਂ ਮੁਤਾਬਕ ਮਾਮਲੇ ਦੀ ਦਿਸ਼ਾ ਨੂੰ ਲੈ ਕੇ ਮੱਤਭੇਦ ਹੋਣ ਕਾਰਨ ਬੁਚ ਅਤੇ ਬਾਰਬੀਅਰ ਦੇ ਵੱਖ ਹੋਣ ਦਾ ਫ਼ੈਸਲਾ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਬਚਾਅ ਟੀਮ ’ਚ ਹੋਰ ਵਕੀਲਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਕ ਜਾਂ ਦੋ ਦਿਨਾਂ ’ਚ ਇਸ ਬਾਰੇ ਐਲਾਨ ਕੀਤਾ ਜਾ ਸਕਦਾ ਹੈ। ਟਰੰਪ ’ਤੇ ਦੋਸ਼ ਹਨ ਕਿ ਅਮਰੀਕੀ ਕੈਪੀਟਲ (ਅਮਰੀਕ ਸੰਸਦ ਭਵਨ) ’ਤੇ ਹਿੰਸਕ ਹਮਲਾ ਕਰਨ ਲਈ ਉਨ੍ਹਾਂ ਭੀੜ ਨੂੰ ਭੜਕਾਇਆ ਸੀ। ਇਸ ਮਾਮਲੇ ’ਤੇ 8 ਫਰਵਰੀ ਤੋਂ ਸੁਣਵਾਈ ਸ਼ੁਰੂ ਹੋਵੇਗੀ। ਰਿਪਬਲਿਕਨਾਂ ਅਤੇ ਟਰੰਪ ਹਮਾਇਤੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿਰਫ਼ ਬਹਿਸ ਕਰਨ ਲਈ ਸੰਸਦ ਭਵਨ ਪਹੁੰਚੇ ਸਨ। ਉਨ੍ਹਾਂ ਮੁਤਾਬਕ ਮਹਾਦੋਸ਼ ਦੀ ਕਾਰਵਾਈ ਗ਼ੈਰਸੰਵਿਧਾਨਕ ਹੈ ਕਿਉਂਕਿ ਟਰੰਪ ਹੁਣ ਰਾਸ਼ਟਰਪਤੀ ਨਹੀਂ ਹਨ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All