ਗਾਜ਼ਾ ’ਚ ਇਜ਼ਰਾਇਲੀ ਹਮਲੇ ਵਿੱਚ ਦੋ ਹਲਾਕ
ਇਜ਼ਰਾਈਲ ਦੀ ਫ਼ੌਜ ਨੇ ਗਾਜ਼ਾ ਵਿੱਚ ਦੋ ਫ਼ਲਸਤੀਨੀਆਂ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਹਸਪਤਾਲ ਲਾਗੇ ਦਵਾਈਆਂ ਸਟੋਰ ਕਰਨ ਵਾਲੇ ਦੋ ਗੁਦਾਮਾਂ ਨੂੰ ਤਬਾਹ ਕਰ ਦਿੱਤਾ। ਫ਼ਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਸ਼ਹਿਰ ਦੇ ਸ਼ੇਖ ਰਦਵਾਨ ਖੇਤਰ ਵਿੱਚ...
Advertisement
ਇਜ਼ਰਾਈਲ ਦੀ ਫ਼ੌਜ ਨੇ ਗਾਜ਼ਾ ਵਿੱਚ ਦੋ ਫ਼ਲਸਤੀਨੀਆਂ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਹਸਪਤਾਲ ਲਾਗੇ ਦਵਾਈਆਂ ਸਟੋਰ ਕਰਨ ਵਾਲੇ ਦੋ ਗੁਦਾਮਾਂ ਨੂੰ ਤਬਾਹ ਕਰ ਦਿੱਤਾ। ਫ਼ਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਸ਼ਹਿਰ ਦੇ ਸ਼ੇਖ ਰਦਵਾਨ ਖੇਤਰ ਵਿੱਚ ਇਜ਼ਰਾਇਲੀ ਹਵਾਈ ਹਮਲੇ ਵਿੱਚ ਦੋ ਫ਼ਲਸਤੀਨੀ ਮਾਰੇ ਗਏ। ਫ਼ੌਜ ਨੇ ਕਿਹਾ ਕਿ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਹਮਾਸ ਦੇ ਲੜਾਕੇ ਸਨ, ਪਰ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਇੱਕ ਹੋਰ ਘਟਨਾ ਵਿੱਚ, ਫ਼ਲਸਤੀਨੀ ਸਿਹਤ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਜ਼ਰਾਇਲੀ ਹਵਾਈ ਹਮਲੇ ਨੇ ਦੱਖਣੀ ਗਾਜ਼ਾ ਦੇ ਦੀਰ ਅਲ-ਬਲਾਹ ਵਿੱਚ ਅਲ-ਅਕਸਾ ਹਸਪਤਾਲ ਵੱਲੋਂ ਦਵਾਈਆਂ ਸਟੋਰ ਕਰਨ ਲਈ ਵਰਤੇ ਜਾਂਦੇ ਦੋ ਗੁਦਾਮਾਂ ਨੂੰ ਤਬਾਹ ਕਰ ਦਿੱਤਾ। ਫ਼ੌਜ ਨੇ ਇਸ ਬਾਰੇ ਫ਼ੌਰੀ ਕੋਈ ਟਿੱਪਣੀ ਨਹੀਂ ਕੀਤੀ। ਗੁਦਾਮਾਂ ਵਿੱਚ ਕਈ ਅਤਿ ਜ਼ਰੂਰੀ ਦਵਾਈਆਂ ਰੱਖੀਆਂ ਹੋਈਆਂ ਸਨ।
Advertisement
Advertisement
×

