DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sri Lanka ਵਿੱਚ ਪਾਬੰਦੀਸ਼ੁਦਾ ਸਿਗਰਟਾਂ ਦੀ ਖੇਪ ਬਰਾਮਦ ਹੋਣ ਤੋਂ ਬਾਅਦ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ

ਪੁਲੀਸ ਨੇ ਉਨ੍ਹਾਂ ਕੋਲੋਂ 50,000 ਤੋਂ ਵੱਧ ਸਿਗਰਟਾਂ ਬਰਾਮਦ ਕੀਤੀਆਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ੍ਰੀਲੰਕਾ ਵਿੱਚ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ 'ਤੇ 79.8 ਲੱਖ ਸ੍ਰੀਲੰਕਾਈ ਰੁਪਏ ਦੀ ਕੀਮਤ ਦੀ ਚੀਨ ਨਿਰਮਿਤ (ਚੀਨ ਵਿੱਚ ਬਣੀਆਂ) ਪਾਬੰਦੀਸ਼ੁਦਾ ਸਿਗਰਟਾਂ ਦੀ ਖੇਪ ਬਰਾਮਦ ਹੋਣ ਤੋਂ ਬਾਅਦ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੁੱਢਲੀਆਂ ਰਿਪੋਰਟਾਂ ਅਨੁਸਾਰ, ਸ਼ਨਿੱਚਰਵਾਰ ਨੂੰ ਟਰਮੀਨਲ 'ਤੇ ਚੈਕਿੰਗ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Advertisement

ਪੁਲੀਸ ਨਾਰਕੋਟਿਕਸ ਬਿਊਰੋ ਅਨੁਸਾਰ, 26 ਸਾਲਾ ਮੁਲਜ਼ਮਾਂ ਨੇ ਕੰਬੋਡੀਆ ਤੋਂ ਸਿਗਰਟਾਂ ਦੀ ਖੇਪ ਖ਼ਰੀਦੀ ਸੀ ਅਤੇ ਫਿਰ ਮਲੇਸ਼ੀਆ ਦੇ ਕੁਆਲਾਲੰਪੁਰ ਹੁੰਦੇ ਹੋਏ ਸ੍ਰੀਲੰਕਾ ਪਹੁੰਚੇ ਸਨ।

Advertisement

ਮੀਡੀਆ ਪੋਰਟਲ 'ਅਡਾ ਡੇਰਾਨਾ' ਅਨੁਸਾਰ, ਪੁਲੀਸ ਨੇ ਉਨ੍ਹਾਂ ਕੋਲੋਂ 50,000 ਤੋਂ ਵੱਧ ਸਿਗਰਟਾਂ ਬਰਾਮਦ ਕੀਤੀਆਂ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਰਿਪੋਰਟ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਹੈਦਰਾਬਾਦ ਅਤੇ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ 21 ਜੁਲਾਈ ਨੂੰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਣਾ ਹੈ।

Advertisement
×