ਤੁਰਕੀ ਨੇ ਸੀ-130 ਫੌਜੀ ਜਹਾਜ਼ਾਂ ’ਤੇ ਰੋਕ ਲਾਈ
ਤੁਰਕੀ ਨੇ ਇਹਤਿਆਤ ਵਜੋਂ ਆਪਣੇ ਸੀ-130 ਢੋਆ-ਢੁਆਈ ਵਾਲੇ ਫੌਜੀ ਜਹਾਜ਼ਾਂ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਅੱਜ ਇਹ ਐਲਾਨ ਜੌਰਜੀਆ ’ਚ ਹੋਏ ਹਵਾਈ ਹਾਦਸੇ ਮਗਰੋਂ ਕੀਤਾ ਹੈ ਜਿਸ ’ਚ 20 ਫੌਜੀਆਂ ਦੀ ਮੌਤ ਹੋ ਗਈ ਸੀ। ਲੰਘੇ...
Advertisement
ਤੁਰਕੀ ਨੇ ਇਹਤਿਆਤ ਵਜੋਂ ਆਪਣੇ ਸੀ-130 ਢੋਆ-ਢੁਆਈ ਵਾਲੇ ਫੌਜੀ ਜਹਾਜ਼ਾਂ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਅੱਜ ਇਹ ਐਲਾਨ ਜੌਰਜੀਆ ’ਚ ਹੋਏ ਹਵਾਈ ਹਾਦਸੇ ਮਗਰੋਂ ਕੀਤਾ ਹੈ ਜਿਸ ’ਚ 20 ਫੌਜੀਆਂ ਦੀ ਮੌਤ ਹੋ ਗਈ ਸੀ। ਲੰਘੇ ਮੰਗਲਵਾਰ ਨੂੰ ਅਜ਼ਰਬਾਈਜਾਨ ਦੇ ਗਾਂਜਾ ਤੋਂ ਤੁਰਕੀ ਲਈ ਉਡਾਣ ਭਰ ਰਿਹਾ ਇਹ ਜਹਾਜ਼ ਅਜ਼ਰਬਾਈਜਾਨ ਦੀ ਸਰਹੱਦ ਨੇੜੇ ਜੌਰਜੀਆ ਦੇ ਸਿਗਨਾਘੀ ਨਗਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ’ਚ ਮਾਰੇ ਗਏ ਜਵਾਨ ਤੁਰਕੀ ਦੇ ਐੱਫ-16 ਜੈੱਟ ਜਹਾਜ਼ਾਂ ਦੀ ਸੰਭਾਲ ਤੇ ਮੁਰੰਮਤ ਇਕਾਈ ਦੇ ਮੈਂਬਰ ਸਨ ਅਤੇ ਉਹ ਮੁਲਕ ਦੇ ‘ਵਿਜੈ ਦਿਵਸ’ ਸਮਾਗਮ ’ਚ ਸ਼ਾਮਲ ਹੋਣ ਲਈ ਅਜ਼ਰਬਾਈਜਾਨ ਜਾ ਰਹੇ ਸਨ। ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਸੀ-130 ਉਡਾਣਾਂ ਆਰਜ਼ੀ ਤੌਰ ’ਤੇ ਮੁਅੱਤਲ ਕੀਤੀਆਂ ਗਈਆਂ ਹਨ ਤਾਂ ਜੋ ਜਹਾਜ਼ਾਂ ਦੀ ਤਕਨੀਕੀ ਜਾਂਚ ਕੀਤੀ ਜਾ ਸਕੇ।
Advertisement
Advertisement
×

