DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਦਰਸ਼ਨਕਾਰੀਆਂ ਨੂੰ ਫੜ ਕੇ ਡਿਪੋਰਟ ਕਰਨ ’ਤੇ ਅੜੇ ਟਰੰਪ

ਅਧਿਕਾਰੀਆਂ ਨੂੰ ਡੈਮੋਕਰੈਟਿਕ ਸ਼ਾਸਨ ਵਾਲੇ ਸੂਬਿਆਂ ’ਚ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
  • fb
  • twitter
  • whatsapp
  • whatsapp
featured-img featured-img
ਲਾਸ ਏਂਜਲਸ ਵਿੱਚ ਪ੍ਰਦਰਸ਼ਨਕਾਰੀ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਸੁਰੱਖਿਆ ਬਲ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 16 ਜੂਨ

ਅਮਰੀਕਾ ਦੇ ਲਾਸ ਏਂਜਲਸ ਤੇ ਹੋਰ ਅਹਿਮ ਸ਼ਹਿਰਾਂ ਵਿੱਚ ਪਰਵਾਸ ਨੀਤੀ ਖ਼ਿਲਾਫ਼ ਵੱਡੇ ਪੱਧਰ ’ਤੇ ਪ੍ਰਦਰਸ਼ਨਾਂ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਡੈਮੋਕਰੈਟਿਕ ਪਾਰਟੀ ਸ਼ਾਸਿਤ ਸੂਬਿਆਂ ਤੋਂ ਪਰਵਾਸੀਆਂ ਨੂੰ ਕੱਢਣ ਲਈ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਧਿਕਾਰੀਆਂ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਸਮੂਹਿਕ ਡਿਪੋਰਟੇਸ਼ਨ ਮੁਹਿੰਮ ਦੇ ਬਹੁਤ ਹੀ ਅਹਿਮ ਟੀਚੇ ਨੂੰ ਹਾਸਲ ਕਰਨ ਲਈ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

Advertisement

ਉਨ੍ਹਾਂ ਕਿਹਾ, ‘‘ਇਸ ਟੀਚੇ ਨੂੰ ਹਾਸਲ ਕਰਨ ਲਈ ਅਧਿਕਾਰੀਆਂ ਨੂੰ ‘ਲਾਸ ਏਂਜਲਸ, ਸ਼ਿਕਾਗੋ ਅਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਵਿੱਚ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਉਨ੍ਹਾਂ ਨੂੰ ਡਿਪੋਰਟ ਕਰਨ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ।’’

ਟਰੰਪ ਦਾ ਇਹ ਬਿਆਨ ਕਈ ਹਫ਼ਤੇ ਤੱਕ ਕਾਰਵਾਈ ਵਿੱਚ ਤੇਜ਼ੀ ਅਤੇ ‘ਵ੍ਹਾਈਟ ਹਾਊਸ’ ਦੇ ਡਿਪਟੀ ਚੀਫ ਆਫ ਸਟਾਫ ਤੇ ਟਰੰਪ ਦੀ ਪਰਵਾਸ ਨੀਤੀ ਦੇ ਮੁਖੀ ਸਟੀਫਨ ਮਿੱਲਰ ਦੇ ਉਸ ਬਿਆਨ ਮਗਰੋਂ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਆਈਸੀਈ ਅਧਿਕਾਰੀ ਰੋਜ਼ਾਨਾ ਘੱਟੋ-ਘੱਟ ਤਿੰਨ ਹਜ਼ਾਰ ਗ੍ਰਿਫ਼ਤਾਰੀਆਂ ਦਾ ਟੀਚਾ ਰੱਖਣਗੇ। ਅਮਰੀਕੀ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਸੇ ਦੌਰਾਨ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਖੇਤਾਂ, ਰੈਸਤਰਾਂ ਅਤੇ ਹੋਟਲਾਂ ਵਿੱਚ ਗ੍ਰਿਫ਼ਤਾਰੀਆਂ ਰੋਕਣ ਦਾ ਨਿਰਦੇਸ਼ ਵੀ ਦਿੱਤਾ ਹੈ। ਅਮਰੀਕਾ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਛਾਪਿਆਂ ਖ਼ਿਲਾਫ਼ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਹੇ ਹਨ। -ਏਪੀ

ਅਮਰੀਕਾ: ‘ਨੋ ਕਿੰਗਜ਼’ ਰੈਲੀ ਮੌਕੇ ਗੋਲੀ ਲੱਗਣ ਕਾਰਨ ਇੱਕ ਹਲਾਕ

ਸਾਲਟ ਲੇਕ ਸਿਟੀ (ਅਮਰੀਕਾ): ਅਮਰੀਕਾ ਦੀ ਸਾਲਟ ਲੇਕ ਸਿਟੀ ਵਿੱਚ ‘ਨੋ ਕਿੰਗਜ਼’ ਰੈਲੀ ਦੌਰਾਨ ਇੱਕ ਸ਼ਖ਼ਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ’ਤੇ ਗੋਲੀਆਂ ਚਲਾਈਆਂ, ਜੋ ਰਾਹਗੀਰ ਨੂੰ ਲੱਗੀਆਂ। ਇਸ ਘਟਨਾ ਵਿੱਚ ਰਾਹਗੀਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਸ਼ਾਂਤੀ ਰੱਖਿਅਕ ਦਲ ਦਾ ਹਿੱਸਾ ਸੀ। ਸਾਲਟ ਲੇਕ ਸਿਟੀ ਦੇ ਪੁਲੀਸ ਮੁਖੀ ਬਰਾਇਨ ਰੈੱਡ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਕਥਿਤ ਹਮਲਾਵਰ ਅਰਟੁਰੋ ਗਾਂਬੋਆ (24) ਨੂੰ ਹੱਤਿਆ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ। ਮ੍ਰਿਤਕ ਰਾਹਗੀਰ ਦੀ ਪਛਾਣ 39 ਸਾਲਾ ਆਰਥਰ ਫੋਲਸਾ ਆਹ ਲੂ ਵਜੋਂ ਹੋਈ ਹੈ। ਰੈੱਡ ਨੇ ਦੱਸਿਆ ਕਿ ਮੁਲਜ਼ਮ ਨੇ ਤਿੰਨ ਗੋਲੀਆਂ ਚਲਾਈਆਂ ਜੋ ਗਾਂਬੋਆ ਅਤੇ ਲੂ ਨੂੰ ਲੱਗੀਆਂ। ਪੁਲੀਸ ਨੇ ਦੱਸਿਆ ਕਿ ਗਾਂਬੋਆ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਉਹ ਹਮਲੇ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਰੈੱਡ ਨੇ ਕਿਹਾ ਕਿ ਹਮਲਾਵਰ ਅਤੇ ਇੱਕ ਹੋਰ ਵਿਅਕਤੀ ਨੇ ਗਾਂਬੋਆ ਨੂੰ ਰਾਤ ਕਰੀਬ 8 ਵਜੇ ਰਾਈਫਲ ਕੱਢਦੇ ਦੇਖਿਆ ਸੀ। -ਏਪੀ

Advertisement
×