DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump ਵੱਲੋਂ ਤਿੰਨ ਰਿਪਬਲਿਕਨ ਉਮੀਦਵਾਰਾਂ ਦੀ ਹਮਾਇਤ

ਸਾੳੂਥ ਕੈਰੋਲੀਨਾ, ਆਇਓਵਾ ਤੇ ਓਕਲਾਹੋਮਾ ’ਚ ਗਵਰਨਰ ਲੲੀ ਚੋਣਾਂ

  • fb
  • twitter
  • whatsapp
  • whatsapp
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲੀਨਾ, ਆਇਓਵਾ ਅਤੇ ਓਕਲਾਹੋਮਾ ਸੂਬਿਆਂ ਵਿੱਚ ਗਵਰਨਰ ਲਈ ਚੋਣਾਂ ਲਈ ਤਿੰਨ ਰਿਪਬਲਿਕਨ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸਾਊਥ ਕੈਰੋਲੀਨਾ ਦੀ ਲੈਫਟੀਨੈਂਟ ਗਵਰਨਰ ਪਾਮੇਲਾ ਐਵੇਟ, ਆਇਓਵਾ ਦੇ ਪ੍ਰਤੀਨਿਧ ਰੈਂਡੀ ਫੀਨਸਟ੍ਰਾ ਅਤੇ ਓਕਲਾਹੋਮਾ ਦੇ ਸਾਬਕਾ ਸਟੇਟ ਸੈਨੇਟਰ ਮਾਈਕ ਮਾਜ਼ੇਈ ਦਾ ਪੱਖ ਪੂਰਿਆ। ਤਿੰਨੋਂ ਸੂਬਿਆਂ ਵਿੱਚ ਕਈ ਸਾਲਾਂ ਬਾਅਦ ਪਹਿਲੀ ਵਾਰ ਰਿਪਬਲਿਕਨ ਪਾਰਟੀ ਦੇ ਅੰਦਰ ਹੀ ਇੰਨੀ ਸਖ਼ਤ ਟੱਕਰ ਹੈ। ਆਇਓਵਾ ’ਚ ਮੰਗਲਵਾਰ, ਸਾਊਥ ਕੈਰੋਲੀਨਾ ’ਚ 9 ਜੂਨ ਅਤੇ ਓਕਲਾਹੋਮਾ ’ਚ 16 ਜੂਨ ਨੂੰ ਪ੍ਰਾਇਮਰੀ ਚੋਣਾਂ ਹੋਣੀਆਂ ਹਨ, ਜਿੱਥੇ ਟਰੰਪ ਦਾ ਸਮਰਥਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

ਸਾਊਥ ਕੈਰੋਲੀਨਾ ਵਿੱਚ ਪਾਮੇਲਾ ਐਵੇਟ ਨੂੰ ਮੌਜੂਦਾ ਗਵਰਨਰ ਹੈਨਰੀ ਮੈਕਮਾਸਟਰ ਦੀ ਵੀ ਹਮਾਇਤ ਹਾਸਲ ਹੈ। ਟਰੰਪ ਨੇ 2024 ਦੀਆਂ ਚੋਣਾਂ ਵਿੱਚ ਐਵੇਟ ਵੱਲੋਂ ਕੀਤੇ ਗਏ ਪ੍ਰਚਾਰ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਗਵਰਨਰ ਦੇ ਪੁੱਤਰ ਹੈਨਰੀ ਮੈਕਮਾਸਟਰ ਜੂਨੀਅਰ ਦਾ ਉਨ੍ਹਾਂ ਦੇ ਨਾਲ ਚੋਣ ਮੈਦਾਨ ਵਿੱਚ ਉਤਰਨ ਦਾ ਵੱਡਾ ਫ਼ਾਇਦਾ ਹੋਵੇਗਾ। ਇੱਥੇ ਐਵੇਟ ਦਾ ਮੁਕਾਬਲਾ ਨੈਨਸੀ ਮੇਸ, ਰਾਲਫ਼ ਨੌਰਮਨ ਅਤੇ ਐਲਨ ਵਿਲਸਨ ਵਰਗੇ ਦਿੱਗਜਾਂ ਨਾਲ ਹੈ। ਦੂਜੇ ਪਾਸੇ ਆਇਓਵਾ ਵਿੱਚ ਟਰੰਪ ਨੇ ਰੈਂਡੀ ਫੀਨਸਟ੍ਰਾ ਦੀ ਹਮਾਇਤ ’ਚ ਕਿਹਾ ਕਿ ਉਹ ਸਰਹੱਦੀ ਸੁਰੱਖਿਆ ਅਤੇ ਆਰਥਿਕਤਾ ਲਈ ਅਣਥੱਕ ਲੜਾਈ ਲੜਨਗੇ। ਫੀਨਸਟ੍ਰਾ ਇੱਥੇ ਮੌਜੂਦਾ ਗਵਰਨਰ ਕਿਮ ਰੇਨੌਲਡਸ ਦੀ ਜਗ੍ਹਾ ਲੈਣ ਲਈ ਐਡੀ ਐਂਡਰਿਊਜ਼ ਅਤੇ ਜ਼ੈਕ ਲਾਹਨ ਸਮੇਤ ਚਾਰ ਹੋਰ ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੇ ਹਨ।

Advertisement

ਓਕਲਾਹੋਮਾ ਵਿੱਚ ਕੇਵਿਨ ਸਟਿਟ ਦੀ ਜਗ੍ਹਾ ਲੈਣ ਲਈ ਮਾਈਕ ਮਾਜ਼ੇਈ ਮੈਦਾਨ ਵਿੱਚ ਹਨ, ਜਿਨ੍ਹਾਂ ਨੂੰ ਟਰੰਪ ਨੇ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਲੋਕਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਨਗੇ। ਮਾਜ਼ੇਈ ਦਾ ਮੁਕਾਬਲਾ ਜੈਂਟਨਰ ਡਰੱਮੰਡ ਅਤੇ ਚਾਰਲਸ ਮੈਕਕਾਲ ਵਰਗੇ ਆਗੂਆਂ ਨਾਲ ਹੈ।

Advertisement

Advertisement
×