DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਤੇ ਜ਼ੇਲੈਂਸਕੀ ਵੱਲੋਂ ਫੋਨ ’ਤੇ ਚਰਚਾ

ਰੂਸ ਨਾਲ ਟਕਰਾਅ ਖ਼ਤਮ ਕਰਨ ਲਈ ਯੂਕਰੇਨ ਅਤੇ ਅਮਰੀਕਾ ਦਰਮਿਆਨ ਨਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨਾਲ ਫੋਨ ’ਤੇ ਚਰਚਾ ਕੀਤੀ ਹੈ। ਉਨ੍ਹਾਂ ਟਰੰਪ ਅਤੇ ਉਨ੍ਹਾਂ ਦੇ ਦੂਤਾਂ ਦੀ ਸਰਗਰਮ ਹਿੱਸੇਦਾਰੀ...

  • fb
  • twitter
  • whatsapp
  • whatsapp
featured-img featured-img
ਵਲੋਦੀਮੀਰ ਜ਼ੇਲੈਂਸਕੀ ਤੇ ਡੋਨਲਡ ਟਰੰਪ ਦੀ ਪੁਰਾਣੀ ਤਸਵੀਰ।
Advertisement

ਰੂਸ ਨਾਲ ਟਕਰਾਅ ਖ਼ਤਮ ਕਰਨ ਲਈ ਯੂਕਰੇਨ ਅਤੇ ਅਮਰੀਕਾ ਦਰਮਿਆਨ ਨਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨਾਲ ਫੋਨ ’ਤੇ ਚਰਚਾ ਕੀਤੀ ਹੈ। ਉਨ੍ਹਾਂ ਟਰੰਪ ਅਤੇ ਉਨ੍ਹਾਂ ਦੇ ਦੂਤਾਂ ਦੀ ਸਰਗਰਮ ਹਿੱਸੇਦਾਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਚਰਚਾ ਜਨੇਵਾ ’ਚ ਹੋਣ ਵਾਲੀ ਦੁਵੱਲੀ ਬੈਠਕ ਦੇ ਏਜੰਡੇ ਉਤੇ ਕੇਂਦਰਤ ਰਹੀ। ਟਰੰਪ ਦੇ ਨੁਮਾਇੰਦੇ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ, ਦੁਵੱਲੀ ਗੱਲਬਾਤ ਲਈ ਜਨੇਵਾ ਵਿਚ ਯੂਕਰੇਨ ਦੀ ਕੌਮੀ ਸੁਰੱਖਿਆ ਕੌਂਸਲ ਦੇ ਮੁਖੀ ਰੁਸਤਮ ਉਮੇਰੋਵ ਨੂੰ ਮਿਲਣਗੇ।

Advertisement
Advertisement
×