ਟਰੰਪ ਪ੍ਰਸ਼ਾਸਨ ਵੱਲੋਂ ਅਹਿਮ ਖਣਿਜਾਂ ਦੀ ਸਪਲਾਈ ਲਈ ਯਤਨ ਤੇਜ਼
ਟਰੰਪ ਪ੍ਰਸ਼ਾਸਨ ਵੱਲੋਂ ਜੈੱਟ ਇੰਜਣਾਂ ਤੋਂ ਲੈ ਕੇ ਸਮਾਰਟਫੋਨ ਤੱਕ ਹਰੇਕ ਚੀਜ਼ ਲਈ ਲੋੜੀਂਦੇ ਅਹਿਮ ਖਣਿਜਾਂ ਦੀ ਸਪਲਾਈ ਚੇਨ ਨੂੰ ਸੁਰਜੀਤ ਕਰਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ ਦਾ ਖੁਲਾਸਾ ਕੀਤੇ ਜਾਣ ਦੀ ਆਸ ਹੈ। ਚੀਨ ਦਾ ਦਬਦਬਾ...
Advertisement
ਟਰੰਪ ਪ੍ਰਸ਼ਾਸਨ ਵੱਲੋਂ ਜੈੱਟ ਇੰਜਣਾਂ ਤੋਂ ਲੈ ਕੇ ਸਮਾਰਟਫੋਨ ਤੱਕ ਹਰੇਕ ਚੀਜ਼ ਲਈ ਲੋੜੀਂਦੇ ਅਹਿਮ ਖਣਿਜਾਂ ਦੀ ਸਪਲਾਈ ਚੇਨ ਨੂੰ ਸੁਰਜੀਤ ਕਰਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ ਦਾ ਖੁਲਾਸਾ ਕੀਤੇ ਜਾਣ ਦੀ ਆਸ ਹੈ। ਚੀਨ ਦਾ ਦਬਦਬਾ ਘਟਾਉਣ ਲਈ ਅਮਰੀਕਾ ਸਹਿਯੋਗੀ ਦੇਸ਼ਾਂ ਨਾਲ ਖ਼ਰੀਦ ਸਮਝੌਤੇ ਕਰਨ ਤੋਂ ਇਲਾਵਾ 12 ਅਰਬ ਡਾਲਰ ਦਾ ਭੰਡਾਰ ਬਣਾਉਣ ਦੀ ਤਿਆਰੀ ’ਚ ਹੈ।
ਇਸ ਸਿਲਸਿਲੇ ਵਿੱਚ ਉਪ ਰਾਸ਼ਟਰਪਤੀ ਜੇ ਡੀ ਵਾਂਸ ਇੱਕ ਮੀਟਿੰਗ ਵਿੱਚ ਮੁੱਖ ਭਾਸ਼ਣ ਦੇਣਗੇ। ਇਸ ਮੀਟਿੰਗ ਦੀ ਮੇਜ਼ਬਾਨੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕਰਨਗੇ ਜਿਸ ਵਿੱਚ ਯੂਰੋਪੀਅਨ, ਏਸ਼ਿਆਈ ਅਤੇ ਅਫਰੀਕੀ ਦੇਸ਼ਾਂ ਦੇ ਅਧਿਕਾਰੀ ਸ਼ਾਮਲ ਹੋਣਗੇ। ਅਮਰੀਕਾ ਵੱਲੋਂ ਸਪਲਾਈ ਚੇਨ ਬਾਰੇ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਜਾਣ ਦੀ ਆਸ ਹੈ, ਹਾਲਾਂਕਿ ਵੇਰਵਿਆਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
Advertisement
Advertisement
Advertisement
×

