ਟਰੰਪ ਪ੍ਰਸ਼ਾਸਨ ਨੇ ਛਾਂਟੀ ਕੀਤੇ ਜਾਣ ਵਾਲੇ ਮੁਲਾਜ਼ਮ ਵਾਪਸ ਸੱਦੇ
ਟਰੰਪ ਪ੍ਰਸ਼ਾਸਨ ਨੇ ਸਿੱਖਿਆ ਵਿਭਾਗ ਦੇ ਉਨ੍ਹਾਂ ਦਰਜਨਾਂ ਮੁਲਾਜ਼ਮਾਂ ਨੂੰ ਵਾਪਸ ਕੰਮ ’ਤੇ ਸੱਦ ਲਿਆ ਹੈ, ਜਿਨ੍ਹਾਂ ਦੀ ਛਾਂਟੀ ਕੀਤੀ ਜਾਣੀ ਸੀ। ਵਿਭਾਗ ਨੇ ਇਹ ਫੈਸਲਾ ਸਕੂਲਾਂ ਅਤੇ ਕਾਲਜਾਂ ਵਿੱਚ ਵਿਤਕਰੇ ਦੀਆਂ ਵਧਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਕੀਤਾ ਹੈ। ਇਹ...
Advertisement
ਟਰੰਪ ਪ੍ਰਸ਼ਾਸਨ ਨੇ ਸਿੱਖਿਆ ਵਿਭਾਗ ਦੇ ਉਨ੍ਹਾਂ ਦਰਜਨਾਂ ਮੁਲਾਜ਼ਮਾਂ ਨੂੰ ਵਾਪਸ ਕੰਮ ’ਤੇ ਸੱਦ ਲਿਆ ਹੈ, ਜਿਨ੍ਹਾਂ ਦੀ ਛਾਂਟੀ ਕੀਤੀ ਜਾਣੀ ਸੀ। ਵਿਭਾਗ ਨੇ ਇਹ ਫੈਸਲਾ ਸਕੂਲਾਂ ਅਤੇ ਕਾਲਜਾਂ ਵਿੱਚ ਵਿਤਕਰੇ ਦੀਆਂ ਵਧਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਕੀਤਾ ਹੈ। ਇਹ ਕਰਮਚਾਰੀ 15 ਦਸੰਬਰ ਤੋਂ ਡਿਊਟੀ ਸੰਭਾਲਣਗੇ। ਜਾਣਕਾਰੀ ਅਨੁਸਾਰ ਸਿਵਲ ਰਾਈਟਸ ਦਫ਼ਤਰ ਵਿੱਚ ਕਰੀਬ 25,000 ਸ਼ਿਕਾਇਤਾਂ ਬਕਾਇਆ ਹਨ। ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹੁਦਾ ਸੰਭਾਲਿਆ ਸੀ ਤਾਂ 20,000 ਕੇਸ ਬਕਾਇਆ ਸਨ, ਪਰ ਸਟਾਫ ਘਟਾਉਣ ਕਾਰਨ ਇਹ ਗਿਣਤੀ ਹੋਰ ਵਧ ਗਈ। ਸਰਕਾਰ ਹਾਲੇ ਵੀ ਵਿਭਾਗ ਵਿੱਚ ਕਰਮਚਾਰੀ ਘਟਾਉਣ ਦੇ ਹੱਕ ਵਿੱਚ ਹੈ, ਪਰ ਕਾਨੂੰਨੀ ਅੜਿੱਕੇ ਦੂਰ ਹੋਣ ਤੱਕ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
Advertisement
Advertisement
×

