DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਜ਼ਾ ਪਰਤ ਰਹੇ ਫ਼ਲਸਤੀਨੀਆਂ ’ਤੇ ਤਸ਼ੱਦਦ

ਮਿਸਰ-ਗਾਜ਼ਾ ਸਰਹੱਦ ਪਾਰ ਕਰਨ ਵਾਲੀਆਂ ਤਿੰਨ ਔਰਤਾਂ ਨੇ ਸੁਣਾਈ ਹੱਡ-ਬੀਤੀ

  • fb
  • twitter
  • whatsapp
  • whatsapp
featured-img featured-img
ਰਾਫਾਹ ਲਾਂਘੇ ਰਾਹੀਂ ਗਾਜ਼ਾ ਪੁੱਜੀ ਫ਼ਲਸਤੀਨੀ ਔਰਤ ਖ਼ਾਨ ਯੂਨਿਸ ਹਸਪਤਾਲ ਵਿੱਚ ਆਪਣੇ ਪੋਤਰੇ ਨੂੰ ਮਿਲਦੀ ਹੋਈ। -ਫੋਟੋ: ਰਾਇਟਰਜ਼
Advertisement

ਮਿਸਰ ਅਤੇ ਗਾਜ਼ਾ ਦਰਮਿਆਨ ਰਾਫਾਹ ਸਰਹੱਦ ਮੁੜ ਖੁੱਲ੍ਹਣ ਨਾਲ ਉਮੀਦ ਕੀਤੀ ਜਾ ਰਹੀ ਸੀ ਕਿ ਜੰਗ ਨਾਲ ਤਬਾਹ ਹੋਏ ਇਲਾਕੇ ਨੂੰ ਰਾਹਤ ਮਿਲੇਗੀ, ਪਰ ਹੋਇਆ ਇਸ ਤੋਂ ਉਲਟ। ਕੁਝ ਫ਼ਲਸਤੀਨੀਆਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਮਿਲਣ ਮਗਰੋਂ ਇਜ਼ਰਾਇਲੀ ਫੌਜ ਦੇ ਕਥਿਤ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ।

 ਇਜ਼ਰਾਇਲੀ ਹਮਲੇ ਵਿੱਚ ਮਾਰੇ ਗਏ ਫਲਸਤੀਨੀਆਂ ਦੇ ਪਰਿਵਾਰਕ ਮੈਂਬਰ ਖਾਨ ਯੂਨਿਸ ਵਿੱਚ ਵਿਰਲਾਪ ਕਰਦੇ ਹੋਏ। -ਫੋਟੋ: ਰਾਇਟਰਜ਼
ਇਜ਼ਰਾਇਲੀ ਹਮਲੇ ਵਿੱਚ ਮਾਰੇ ਗਏ ਫਲਸਤੀਨੀਆਂ ਦੇ ਪਰਿਵਾਰਕ ਮੈਂਬਰ ਖਾਨ ਯੂਨਿਸ ਵਿੱਚ ਵਿਰਲਾਪ ਕਰਦੇ ਹੋਏ। -ਫੋਟੋ: ਰਾਇਟਰਜ਼

ਸਰਹੱਦ ਖੁੱਲ੍ਹਣ ਦੇ ਪਹਿਲੇ ਦਿਨ ਗਾਜ਼ਾ ਵਿੱਚ ਦਾਖ਼ਲ ਹੋਣ ਵਾਲੀਆਂ ਤਿੰਨ ਔਰਤਾਂ ਨੇ ਅੱਜ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਜ਼ਰਾਇਲੀ ਫੌਜੀਆਂ ਨੇ ਉਨ੍ਹਾਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਅਤੇ ਹਥਕੜੀ ਲਾਈ। ਇਸ ਮਗਰੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਧਮਕੀ ਵੀ ਦਿੱਤੀ। ਉਨ੍ਹਾਂ ਨੂੰ ਕਈ ਘੰਟੇ ਹਿਰਾਸਤ ਵਿੱਚ ਰੱਖਿਆ ਅਤੇ ਰਿਹਾਈ ਤੱਕ ਅਪਮਾਨਜਨਕ ਵਿਹਾਰ ਕੀਤਾ ਗਿਆ। 12 ਫ਼ਲਸਤੀਨੀ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ, ਬੱਚੇ ਤੇ ਬਜ਼ੁਰਗ ਸਨ, ਸੋਮਵਾਰ ਨੂੰ ਰਾਫਾਹ ਰਾਹੀਂ ਗਾਜ਼ਾ ਵਿੱਚ ਦਾਖ਼ਲ ਹੋਏ ਸਨ। ਰਾਫਾਹ ਇਜ਼ਰਾਈਲ-ਹਮਾਸ ਜੰਗ ਦੌਰਾਨ ਜ਼ਿਆਦਾਤਰ ਸਮਾਂ ਬੰਦ ਰਹਿਣ ਮਗਰੋਂ ਮੁੜ ਖੋਲ੍ਹਿਆ ਗਿਆ ਹੈ। ਇਜ਼ਰਾਇਲੀ ਫੌਜ ਨੇ ਮਈ 2024 ਵਿੱਚ ਇਸ ਸਰਹੱਦ ’ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਰਿਪੋਰਟਾਂ ਬਾਰੇ ਪੁੱਛਣ ’ਤੇ ਇਜ਼ਰਾਇਲੀ ਫੌਜ ਨੇ ਕਿਹਾ, ‘‘ਇਜ਼ਰਾਇਲੀ ਫੌਜ ਦੇ ਦੁਰਵਿਹਾਰ, ਗ੍ਰਿਫ਼ਤਾਰੀਆਂ ਜਾਂ ਜਾਇਦਾਦ ਜ਼ਬਤ ਕਰਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।’’

Advertisement

ਗਾਜ਼ਾ ਵਿੱਚ ਇਜ਼ਰਾਇਲੀ ਹਮਲਾ, 21 ਹਲਾਕ

ਦੀਰ ਅਲ-ਬਲਾਹ (ਗਾਜ਼ਾ ਪੱਟੀ): ਗਾਜ਼ਾ ਵਿੱਚ ਇਜ਼ਰਾਈਲ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 21 ਫ਼ਲਸਤੀਨੀ ਮਾਰੇ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਅਤਿਵਾਦੀਆਂ ਦੀ ਗੋਲੀਬਾਰੀ ਵਿੱਚ ਉਸ ਦਾ ਇੱਕ ਸੈਨਿਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਇਲੀ ਫੌਜ ਦੀ ਗੋਲੀਬਾਰੀ ਵਿੱਚ ਸੱਤ ਔਰਤਾਂ ਅਤੇ ਪੰਜ ਬੱਚਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਪੰਜ ਮਹੀਨਿਆਂ ਅਤੇ ਦਸ ਦਿਨਾਂ ਦੇ ਬੱਚੇ ਵੀ ਸ਼ਾਮਲ ਹਨ। 10 ਅਕਤੂਬਰ 2025 ਨੂੰ ਜੰਗਬੰਦੀ ਲਾਗੂ ਹੋਣ ਮਗਰੋਂ ਫ਼ਲਸਤੀਨੀਆਂ ਦੀ ਮੌਤ ਦੀ ਇਹ ਤਾਜ਼ਾ ਘਟਨਾ ਹੈ। ਇਜ਼ਰਾਇਲੀ ਗੋਲੀਬਾਰੀ ਵਿੱਚ 530 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। -ਏਪੀ

Advertisement

Advertisement
×