DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ayatollah Ali Khamenei ਦੇ Funeral ’ਚ ਨਜ਼ਰ ਆਏ Top Irani Officials

ਇਕੱਠਾਂ ’ਚ ਟਰੰਪ ਲਈ ਮੌਤ ਦੀ ਸਜ਼ਾ ਦੀ ਮੰਗ ਵਧਣ ਲੱਗੀ

  • fb
  • twitter
  • whatsapp
  • whatsapp
featured-img featured-img
ਆਇਤੁੱਲ੍ਹਾ ਅਲੀ ਖਾਮਨੇਈ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਇਰਾਨ ਦੇ ਸਿਖਰਲੇ ਆਗੂ। -ਫੋਟੋ: ਰਾਇਟਰਜ਼
Advertisement

ਇਰਾਨ ਦੇ ਸਿਖਰਲੇ ਅਧਿਕਾਰੀ ਤੇ ਮੁਲਕ ਦੇ ਨਵੇਂ ਸੁਪਰੀਮ ਆਗੂ ਦੇ ਭਰਾ ਐਤਵਾਰ ਨੂੰ ਪਹਿਲੀ ਵਾਰ ਜਨਤਕ ਤੌਰ ’ਤੇ ਮਰਹੂਮ ਆਇਤੁੱਲਾ ਅਲੀ ਖ਼ਮੇਨੇਈ ਦੀਆਂ ਅੰਤਿਮ ਰਸਮਾਂ ਵਿੱਚ ਨਜ਼ਰ ਆਏ। ਇਸ ਨਾਲ ਉਨ੍ਹਾਂ ਦੀ ਸੁਰੱਖਿਆ ਬਾਰੇ ਨਵਾਂ ਭਰੋਸਾ ਦਿਸਿਆ ਹੈ ਜਦੋਂਕਿ ਇਕੱਠਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਮੰਗ ਵਧਣ ਲੱਗੀ ਹੈ। ਇਸ ਦੌਰਾਨ ਨਵਾਂ ਸੁਪਰੀਮ ਆਗੂ ਆਇਤੁੱਲਾ ਮੁਜਤਬਾ ਖ਼ਮੇਨੇਈ ਅਜੇ ਵੀ ਨਜ਼ਰ ਨਹੀਂ ਆਇਆ। ਮੰਨਿਆ ਜਾਂਦਾ ਹੈ ਕਿ ਅਮਰੀਕੀ ਹਵਾਈ ਹਮਲੇ, ਜਿਸ ਵਿੱਚ ਉਸ ਦੇ ਪਿਤਾ ਤੇ ਹੋਰ ਪਰਿਵਾਰਕ ਜੀਆਂ ਦੀ ਮੌਤ ਹੋ ਗਈ ਸੀ, ਦੌਰਾਨ ਕਥਿਤ ਜ਼ਖ਼ਮੀ ਹੋਣ ਮਗਰੋਂ ਉਹ ਇਸ ਵੇਲੇ ਕਿਸੇ ਸੁਰੱਖਿਅਤ ਟਿਕਾਣੇ ’ਤੇ ਲੁਕਿਆ ਹੈ। ਇਜ਼ਰਾਈਲ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਹੋਈ ਹੈ।

ਸ਼ੀਆ ਮੌਲਵੀ ਆਇਤੁੱਲਾ ਜਫ਼ਰ ਸੋਭਾਨੀ ਨੇ ਖ਼ਮੇਨੇਈ ਤੇ ਉਨ੍ਹਾਂ ਦੇ ਮਰਹੂਮ ਪਰਿਵਾਰਕ ਮੈਂਬਰਾਂ ਲਈ ਗਰੈਂਡ ਮੌਸਾਲਾ ਵਿੱਚ ਨਮਾਜ਼ ਅਦਾ ਕੀਤਾ ਜਾਣ ਅਗਵਾਈ ਕੀਤੀ। ਰਸਮਾਂ ਵਿੱਚ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਲੀਬਾਫ਼ ਤੇ ਕੁਰਦ ਫ਼ੌਜ ਦੇ ਮੁਖੀ ਇਸਮਾਇਲ ਕਾਨੀ ਵੀ ਮੌਜੂਦ ਸਨ। ਅੰਤਿਮ ਰਸਮਾਂ ਮੌਕੇ ਸ਼ਾਇਰ ਮੁਹੰਮਦ ਰਸੌਲੀ ਨੇ ਰਾਜਧਾਨੀ ਤਹਿਰਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੇ ਲੋਕਾਂ ਦੇ ਹਜੂਮ ਅੱਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਸ਼ਾਇਰ ਦੀ ਇਹ ਟਿੱਪਣੀ ਅੰਤਿਮ ਰਸਮਾਂ ਦੌਰਾਨ ਇਕ ਏਮਸੀ (ਪ੍ਰੋਗਰਾਮ ਸੰਚਾਲਕ) ਵੱਲੋਂ ਟਰੰਪ ਲਈ ਮੌਤ ਦੀ ਸਜ਼ਾ ਦੀ ਪਹਿਲੀ ਸਿੱਧੀ ਮੰਗ ਹੈ। ਇਸ ਤੋਂ ਪਹਿਲਾਂ ਤਹਿਰਾਨ ਵਿੱਚ ਟਰੰਪ ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਾਰਨ ਦੀ ਮੰਗ ਵਾਲੇ ਪੋਸਟਰ ਤੇ ਗ੍ਰੈਫਿਟੀ (ਕੰਧ ਚਿੱਤਰ) ਦੇਖੇ ਗਏ ਹਨ।

Advertisement

ਅੰਤਿਮ ਰਸਮਾਂ ’ਚ ਸ਼ਾਮਲ 42 ਸਾਲਾ ਨਰਸ ਜ਼ੀਬਾ ਨਾਦਰੀ ਨੇ ਕਿਹਾ ਕਿ ਇਰਾਨ ਨੂੰ ਮੁਜਤਬਾ ਖ਼ਮੇਨੇਈ ਵੱਲੋਂ ਦਿੱਤੇ ਹੁਕਮਾਂ ਦੀ ਤਾਮੀਲ ਕਰਨ ਦੀ ਲੋੜ ਹੈ। ਉਸ ਨੇ ਕਿਹਾ, ‘‘ਮੇਰੇ ਕੰਨਾਂ ਵਿੱਚ ਬਦਲਾ ਲੈਣ ਦੀ ਆਵਾਜ਼ ਪਈ ਹੈ, ਪਰ ਸਾਡੇ ਆਗੂ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨ ਦੀ ਲੋੜ ਹੈ। ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।’’

Advertisement

Advertisement
×