DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Russia ਦੇ ਹਮਲੇ ਵਿੱਚ ਤਿੰਨ ਹਲਾਕ

ਯੂਕਰੇਨ ਦੇ ਦੱਖਣੀ ਬੰਦਰਗਾਹ ਸ਼ਹਿਰ ਓਡੇਸਾ ’ਤੇ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ’ਚ ਦੋ ਔਰਤਾਂ ਅਤੇ ਇਕ ਬੱਚਾ ਮਾਰਿਆ ਗਿਆ। ਉਧਰ, ਯੂਕਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਰੂਸ ਦੀ ਕਾਲਾ ਸਾਗਰ ਬੰਦਰਗਾਹ ’ਤੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ।...

  • fb
  • twitter
  • whatsapp
  • whatsapp
featured-img featured-img
ਓਡੇਸਾ ਵਿੱਚ ਨੁਕਸਾਨੀ ਇਮਾਰਤ ਕੋਲ ਰਾਹਤ ਕਾਰਜਾਂ ਵਿੱਚ ਜੁਟੇ ਬਚਾਅ ਕਰਮੀ। -ਫੋਟੋ: ਰਾਇਟਰਜ਼
Advertisement

ਯੂਕਰੇਨ ਦੇ ਦੱਖਣੀ ਬੰਦਰਗਾਹ ਸ਼ਹਿਰ ਓਡੇਸਾ ’ਤੇ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ’ਚ ਦੋ ਔਰਤਾਂ ਅਤੇ ਇਕ ਬੱਚਾ ਮਾਰਿਆ ਗਿਆ। ਉਧਰ, ਯੂਕਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਰੂਸ ਦੀ ਕਾਲਾ ਸਾਗਰ ਬੰਦਰਗਾਹ ’ਤੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ।

ਅਧਿਕਾਰੀਆਂ ਨੇ ਕਿਹਾ ਕਿ ਓਡੇਸਾ ’ਤੇ ਰਾਤ ਸਮੇਂ ਹੋਏ ਹਮਲੇ ਕਾਰਨ ਇਕ ਅਪਾਰਟਮੈਂਟ ਬਲਾਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਬਚਾਅ ਕਰਮੀਆਂ ਨੇ ਮਲਬੇ ’ਚੋਂ ਚਾਰ ਵਿਅਕਤੀਆਂ ਨੂੰ ਬਾਹਰ ਕੱਢਿਆ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ‘ਐਕਸ’ ਉੱਤੇ ਕਿਹਾ ਕਿ ਇਕ ਗਰਭਵਤੀ ਔਰਤ ਅਤੇ ਦੋ ਬੱਚਿਆਂ ਸਮੇਤ 11 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੰਯੁਕਤ ਰਾਸ਼ਟਰ ਮੁਤਾਬਕ ਰੂਸ ਵੱਲੋਂ ਬੀਤੇ ਚਾਰ ਸਾਲਾਂ ’ਚ ਕੀਤੇ ਗਏ ਹਮਲਿਆਂ ’ਚ 15 ਹਜ਼ਾਰ ਤੋਂ ਵਧ ਯੂਕਰੇਨੀ ਮਾਰੇ ਜਾ ਚੁੱਕੇ ਹਨ।

Advertisement

ਰੂਸ ਨੇ ਯੂਕਰੇਨ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਅਤੇ ਚੇਰਨੀਹੀਵ, ਸੂਮੀ, ਖਾਰਕੀਵ ਅਤੇ ਦਿਨਪਰੋ ਖ਼ਿੱਤਿਆਂ ’ਚ ਊਰਜਾ ਟਿਕਾਣਿਆਂ ’ਤੇ ਹਮਲੇ ਕੀਤੇ। ਚੇਰਨੀਹੀਵ ਖ਼ਿੱਤੇ ’ਚ 3 ਲੱਖ ਤੋਂ ਜ਼ਿਆਦਾ ਘਰਾਂ ’ਚ ਬਿਜਲੀ ਗੁਲ ਹੈ। ਯੂਕਰੇਨ ਨੇ ਆਪਣੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਡਰੋਨਾਂ ਰਾਹੀਂ ਰੂਸ ਦੇ ਤੇਲ ਟਿਕਾਣਿਆਂ ’ਤੇ ਹਮਲੇ ਕੀਤੇ ਜਿਨ੍ਹਾਂ ਰਾਹੀਂ ਮਾਸਕੋ ਤੇਲ ਬਰਾਮਦਗੀ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਇਰਾਨ ਜੰਗ ਕਾਰਨ ਰੂਸ ਨੂੰ ਤੇਲ ਵੇਚਣ ਲਈ ਆਰਜ਼ੀ ਤੌਰ ’ਤੇ ਛੋਟ ਦਿੱਤੀ ਹੋਈ ਹੈ। ਕੀਵ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ ਤੇਲ ਦੀ ਵਿਕਰੀ ਤੋਂ ਮਿਲੇ ਪੈਸੇ ਨੂੰ ਨਵੇਂ ਹਥਿਆਰਾਂ ’ਤੇ ਖ਼ਰਚ ਕਰ ਕੇ ਉਨ੍ਹਾਂ ’ਤੇ ਹੋਰ ਜ਼ੋਰਦਾਰ ਹਮਲੇ ਕਰੇਗਾ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਯੂਕਰੇਨ ਦੇ 50 ਡਰੋਨਾਂ ਨੂੰ ਫੁੰਡ ਦਿੱਤਾ।

Advertisement

Advertisement
×