DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ethiopia ’ਚ Kidnapped ਤਿੰਨ Gujarat cousins ਸੁਰੱਖਿਅਤ ਰਿਹਾਅ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਸਮੇਂ ਵਾਪਰੀ ਸੀ ਘਟਨਾ

  • fb
  • twitter
  • whatsapp
  • whatsapp
Advertisement

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਸਮੇਂ ਇਥੋਪੀਆ ਵਿੱਚ ਅਗ਼ਵਾ ਹੋਏ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਚਚੇਰੇ ਭੈਣ-ਭਰਾ ਪੁਲੀਸ ਦੀਆਂ ਕੋਸ਼ਿਸ਼ਾਂ ਮਗਰੋਂ ਬਿਨਾਂ ਕੋਈ ਫਿਰੌਤੀ ਦਿੱਤੇ ਸੁਰੱਖਿਅਤ ਛੁਡਾ ਲਏ ਗਏ ਹਨ। ਇਹ ਤਿੰਨੋਂ ਪਹਿਲੀ ਅਕਤੂਬਰ ਨੂੰ ਭਾਰਤ ਪਰਤ ਆਏ ਹਨ। ਮਾਮਲੇ ਮੁਤਾਬਕ ਮਮਤਾ ਚਾਵੜਾ (30) ਦਾ ਅਮਰੀਕੀ ਵੀਜ਼ਾ ਰੱਦ ਹੋਣ ਕਾਰਨ ਉਸ ਦੇ ਪਰਿਵਾਰ ਨੇ ਰੁਤਵਿਕ ਜੰਸਾਰੀ (23) ਅਤੇ ਮਯੂਰੀ ਸੋਲੰਕੀ (27) ਨਾਲ ਮਿਲ ਕੇ ਗ਼ੈਰ-ਕਾਨੂੰਨੀ ਰਸਤੇ ਰਾਹੀਂ ਅਮਰੀਕਾ ਭੇਜਣ ਦੀ ਯੋਜਨਾ ਬਣਾਈ ਸੀ। ਇਥੋਪੀਆ ਵਿੱਚ 22 ਸਤੰਬਰ ਨੂੰ ਪਹੁੰਚਣ ’ਤੇ ਅਗ਼ਵਾਕਾਰਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਪੁਲੀਸ ਅਤੇ ਸਥਾਨਕ ਏਜੰਟ ਦੀ ਸੂਝ-ਬੂਝ ਨਾਲ ਅਗ਼ਵਾਕਾਰਾਂ ਨੂੰ ਮਨਾ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਫਿਰੌਤੀ ਦੇ ਰਿਹਾਅ ਕਰ ਦਿੱਤਾ ਗਿਆ। ਪੁਲੀਸ ਵੱਲੋਂ ਮੁੱਖ ਏਜੰਟ ਭਾਰਗਵ ਪਟੇਲ ਦੀ ਭਾਲ ਕੀਤੀ ਜਾ ਰਹੀ ਹੈ।

Advertisement
Advertisement
×