ਅਮਰੀਕਾ ਤੇ ਇਰਾਨ ਦਰਮਿਆਨ ਤੀਜੇ ਗੇੜ ਦੀ ਗੱਲਬਾਤ ਸ਼ੁਰੂ
ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਾਰੀ ਤਣਾਅ ਦਰਮਿਆਨ ਇਰਾਨ ਅਤੇ ਅਮਰੀਕਾ ਨੇ ਜਨੇਵਾ ਵਿੱਚ ਅਸਿੱਧੀ ਗੱਲਬਾਤ ਸ਼ੁਰੂ ਕੀਤੀ ਹੈ। ਓਮਾਨ ਦੀ ਵਿਚੋਲਗੀ ਨਾਲ ਹੋ ਰਹੀ ਤੀਜੇ ਗੇੜ ਦੀ ਬੈਠਕ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ, ਅਮਰੀਕਾ ਦੇ...
Advertisement
ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਾਰੀ ਤਣਾਅ ਦਰਮਿਆਨ ਇਰਾਨ ਅਤੇ ਅਮਰੀਕਾ ਨੇ ਜਨੇਵਾ ਵਿੱਚ ਅਸਿੱਧੀ ਗੱਲਬਾਤ ਸ਼ੁਰੂ ਕੀਤੀ ਹੈ। ਓਮਾਨ ਦੀ ਵਿਚੋਲਗੀ ਨਾਲ ਹੋ ਰਹੀ ਤੀਜੇ ਗੇੜ ਦੀ ਬੈਠਕ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ, ਅਮਰੀਕਾ ਦੇ ਮੱਧ ਪੂਰਬ ਲਈ ਵਿਸ਼ੇਸ਼ ਏਲਚੀ ਸਟੀਵਨ ਵਿਟਕੌਫ ਤੇ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਅਤੇ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲ-ਬੁਸੈਦੀ ਸ਼ਾਮਲ ਹਨ। ਕੂਟਨੀਤਕ ਚੈਨਲਾਂ ਜ਼ਰੀਏ ਚੱਲ ਰਹੀ ਗੱਲਬਾਤ ਨੂੰ ਤਹਿਰਾਨ ਲਈ ਆਖ਼ਰੀ ਮੌਕਾ ਮੰਨਿਆ ਜਾ ਰਿਹਾ ਹੈ। ਡੋਨਲਡ ਟਰੰਪ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਸਮਝੌਤਾ ਚਾਹੁੰਦੇ ਹਨ।
Advertisement
Advertisement
×

