ਪੇਈਚਿੰਗ, 9 ਮਈ
ਚੀਨ ਦਾ ਬੇਕਾਬੂ ਰਾਕੇਟ ‘ਲੌਂਗ ਮਾਰਚ’ ਐਤਵਾਰ ਨੂੰ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋ ਗਿਆ ਅਤੇ ਮਾਲਦੀਵ ਦੇ ਨੇੜੇ ਹਿੰਦ ਮਹਾਸਾਗਰ ਵਿਚ ਡਿੱਗ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੇਸ਼ ਦੀ ਪੁਲਾੜ ਏਜੰਸੀ ਨੇ ਲੋਕਾਂ ਅਤੇ ਸਰਕਾਰਾਂ ਦੇ ਇਸ ਬਾਰੇ ਜੁਆਬ ਦੇ ਦਿੱਤਾ। ਚੀਨ ਨੇ ਇਸ ਰਾਕੇਟ ਦੀ ਮਦਦ ਨਾਲ ਪੁਲਾੜ ਵਿੱਚ ਬਣਾਏ ਜਾਣ ਵਾਲੇ ਤਿਯਾਂਗੋਂਗ ਸਪੇਸ ਸਟੇਸ਼ਨ ਦਾ ਪਹਿਲਾ ਹਿੱਸਾ ਭੇਜਿਆ ਸੀ। ਰਾਕੇਟ ’ਚ 29 ਅਪਰੈਲ ਨੂੰ ਧਮਾਕਾ ਹੋ ਗਿਆ ਤੇ ਪਤਾ ਨਾ ਲੱਗਿਆ ਕਿ ਉਸ ਤੋਂ ਬਾਅਦ ਉਹ ਕਿਥੇ ਹੈ ਤੇ ਉਸ ਦਾ ਮਲਬਾ ਕਦੋਂ ਤੇ ਕਿਥੇ ਡਿੱਗੇਗਾ।