
ਵਸ਼ਿੰਗਟਨ/ਪੇਈਚਿੰਗ, 5 ਫਰਵਰੀ
ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ’ਤੇ ਐਟਲਾਂਟਿਕ ਮਹਾਸਾਗਰ ਵਿੱਚ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਡੇਗ ਦਿੱਤਾ ਹੈ। ਵੇਰਵਿਆਂ ਅਨੁਸਾਰ ਵਰਜੀਨੀਆ ਲਾਗਲੇ ਹਵਾਈ ਸੈਨਾ ਦੇ ਅੱਡੇ ਤੋਂ ਜੰਗੀ ਜਹਾਜ਼ ਨੇ ਮਿਜ਼ਾਈਲ ਦਾਗੀ ਤੇ ਗੁਬਾਰੇ ਨੂੰ ਅਮਰੀਕੀ ਦੇ ਹਵਾਈ ਖੇਤਰ ਵਿੱਚ ਹੀ ਸਮੁੰਦਰ ਵਿੱਚ ਹੀ ਡੇਗ ਦਿੱਤਾ। ਇਸ ਕਾਰਵਾਈ ਸ਼ਨੀਵਾਰ ਦੁਪਹਿਰ ਨੂੰ ਅਮਰੀਕੀ ਸਮੇਂ ਅਨੁਸਾਰ 2.39 ’ਤੇ ਕੀਤੀ ਗਈ। ਪੈਂਟਾਗਨ ਅਨੁਸਾਰ ਇਸ ਗੁਬਾਰੇ ਦੇ ਮਲਬੇ ਵਿੱਚੋਂ ਸਾਰੇ ਉਪਕਰਨ ਬਰਾਮਦ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਅਮਰੀਕਾ ਦੀ ਇਸ ਕਾਰਵਾਈ ’ਤੇ ਚੀਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਚੀਨ ਅਨੁਸਾਰ ਗੁਬਾਰੇ ਨੂੰ ਡੇਗਣ ਦੀ ਕਾਰਵਾਈ ਅੰਤਰਰਾਸ਼ਟਰੀ ਪ੍ਰਕਿਰਿਆ ਦੀ ਗੰਭੀਰ ਉਲੰਘਣਾ ਹੈ। ਉਸ ਨੇ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਨ ਦੀ ਚਿਤਾਵਨੀ ਦਿੱਤੀ ਹੈ। ਇਸੇ ਦੌਰਾਨ ਅਮਰੀਕਾ ਦੇ ਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਇਡਨ ਦੇ ਨਿਰਦੇਸ਼ਾਂ ਤਹਿਤ ਸੈਨਾ ਨੇ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਐਟਲਾਂਟਿਕ ਮਹਾਸਾਗਰ ਵਿੱਚ ਡੇਗਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ