ਕਾਠਮੰਡੂ, 7 ਮਈ
ਨੇਪਾਲ ਵਿਚ ਕਰੋਨਾਵਾਇਰਸ ਵੈਕਸੀਨ ਦੀ ਭਾਰੀ ਕਮੀ ਹੈ ਤੇ ਹੋਰ ਜ਼ਰੂਰੀ ਦਵਾਈਆਂ ਵੀ ਘੱਟ ਹਨ। ਕਰੋਨਾ ਦੇ ਕੇਸ ਤੇਜ਼ੀ ਨਾਲ ਵਧਣ ਕਾਰਨ ਮਾਹਿਰਾਂ ਨੇ ਸਥਿਤੀ ਗੰਭੀਰ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਨੇਪਾਲ ਵਿਚ ਹਸਪਤਾਲਾਂ ਵਿਚ ਬੈੱਡ ਨਹੀਂ ਮਿਲ ਰਹੇ ਤੇ ਮੈਡੀਕਲ ਆਕਸੀਜਨ ਦੀ ਵੀ ਕਮੀ ਹੈ। ਨੇਪਾਲ ਨੇ ਟੀਕਾਕਰਨ ਮੁਹਿੰਮ ਪਹਿਲੀ ਜਨਵਰੀ ਨੂੰ ਸ਼ੁਰੂ ਕੀਤੀ ਸੀ ਤੇ ਭਾਰਤ ਨੇ ਦਸ ਲੱਖ ਐਸਟਰਾਜ਼ੈਨੇਕਾ ਡੋਜ਼ ਦਾਨ ਕੀਤੀ ਸੀ। ਪਰ ਹੁਣ ਵੈਕਸੀਨ ਦੇਣ ਉਤੇ ਰੋਕ ਲਾਈ ਗਈ ਹੈ ਕਿਉਂਕਿ ਭਾਰਤ ਵਿਚ ਵੀ ਕੇਸ ਤੇਜ਼ੀ ਨਾਲ ਵਧੇ ਹਨ। ਚੀਨ ਵੱਲੋਂ ਹੁਣ ਅੱਠ ਲੱਖ ਡੋਜ਼ ਆਉਣ ’ਤੇ ਟੀਕਾਕਰਨ ਮੁੜ ਆਰੰਭਿਆ ਗਿਆ ਹੈ। ਰੂਸ ਤੋਂ ਵੀ ਸਪੂਤਨਿਕ ਵੈਕਸੀਨ ਮੰਗਵਾਇਆ ਜਾ ਰਿਹਾ ਹੈ। ਨੇਪਾਲ ਵਿਚ ਹਾਲੇ ਤੱਕ 21 ਲੱਖ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਮਿਲੀ ਹੈ। ਚਾਰ ਲੱਖ ਤੋਂ ਘੱਟ ਲੋਕਾਂ ਨੂੰ ਹੀ ਦੂਜੀ ਡੋਜ਼ ਮਿਲੀ ਹੈ। ਸਭ ਤੋਂ ਪਹਿਲਾਂ ਫਰੰਟਲਾਈਨ ਵਰਕਰਾਂ ਦੇ ਹੀ ਵੈਕਸੀਨ ਲਾਏ ਗਏ ਸਨ। ਨੇਪਾਲ ਨੇ ਸੀਰਮ ਇੰਸਟੀਚਿਊਟ ਤੋਂ ਵੀ ਵੈਕਸੀਨ ਖ਼ਰੀਦਣ ਲਈ ਸੌਦਾ ਕੀਤਾ ਹੈ। -ਪੀਟੀਆਈ