ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਨੇੜੇ ਗੋਲੀਬਾਰੀ; ਇਕ ਅਧਿਕਾਰੀ ਦੀ ਮੌਤ, ਕਈ ਫੱਟੜ

ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਨੇੜੇ ਗੋਲੀਬਾਰੀ; ਇਕ ਅਧਿਕਾਰੀ ਦੀ ਮੌਤ, ਕਈ ਫੱਟੜ

ਵਾਸ਼ਿੰਗਟਨ, 3 ਅਗਸਤ

ਅਮਰੀਕਾ ਦੇ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਨੇੜੇ ਅੱਜ ਗੋਲੀਬਾਰੀ ਹੋਈ। ਮੰਗਲਵਾਰ ਸਵੇਰੇ ਵਾਪਰੀ ਇਸ ਘਟਨਾ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਤੇ ਕਈ ਜਣੇ ਜ਼ਖ਼ਮੀ ਹੋਏ ਹਨ। ਇਸ ਤੋਂ ਬਾਅਦ ਪੈਂਟਾਗਨ ਨੂੰ ਬੰਦ ਕਰ ਦਿੱਤਾ ਗਿਆ। ਅਰਲਿੰਗਟਨ ਕਾਊਂਟੀ ਦੇ ਫਾਇਰ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਜਣੇ ਫੱਟੜ ਮਿਲੇ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਗੰਭੀਰ ਜ਼ਖ਼ਮੀ ਹਨ। ਗੋਲੀਬਾਰੀ ਦੀ ਘਟਨਾ ਮੈਟਰੋ ਬੱਸ ਪਲੈਟਫਾਰਮ ਉਤੇ ਹੋਈ ਜੋ ਕਿ ਪੈਂਟਾਗਨ ਟਰਾਂਜ਼ਿਟ ਸੈਂਟਰ ਦਾ ਹਿੱਸਾ ਹੈ। ਪੈਂਟਾਗਨ ਪ੍ਰੋਟੈਕਸ਼ਨ ਫੋਰਸ ਨੇ ਟਵੀਟ ਕੀਤਾ ਕਿ ਪਲੈਟਫਾਰਮ ਪੈਂਟਾਗਨ ਇਮਾਰਤ ਤੋਂ ਕੁਝ ਹੀ ਦੂਰੀ ਉਤੇ ਹੈ। ਪੈਂਟਾਗਨ ਦੀ ਇਮਾਰਤ ਅਰਲਿੰਗਟਨ ਕਾਊਂਟੀ (ਵਰਜੀਨੀਆ) ਵਿਚ ਸਥਿਤ ਹੈ। ਇਮਾਰਤ ਨੇੜੇ ਮੌਜੂਦ ਕਈ ਪੱਤਰਕਾਰਾਂ ਨੇ ਵੀ ਗੋਲੀਆਂ ਦੀ ਆਵਾਜ਼ ਸੁਣੀ ਤੇ ‘ਸ਼ੂਟਰ’ ਦੀ ਮੌਜੂਦਗੀ ਦਾ ਰੌਲਾ ਪੈ ਗਿਆ। ਵੇਰਵਿਆਂ ਮੁਤਾਬਕ ਮਗਰੋਂ ਪੈਂਟਾਗਨ ਨੂੰ ਖੋਲ੍ਹ ਦਿੱਤਾ ਗਿਆ। -ਏਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All