ਵਾਸ਼ਿੰਗਟਨ: ਅਮਰੀਕਾ ਨੇ ਕੌਮੀ ਸੁਰੱਖਿਆ ਲਈ ਖ਼ਤਰਾ ਬਣੀ ਵੀਚੈਟ ’ਤੇ ਐਤਵਾਰ ਤੋਂ ਪਾਬੰਦੀ ਲਾਊਣ ਦਾ ਐਲਾਨ ਕੀਤਾ ਹੈ। ਚੀਨੀ ਐਪ ਟਿਕਟੌਕ ’ਤੇ ਵੀ 12 ਨਵੰਬਰ ਤੱਕ ਪਾਬੰਦੀ ਰਹੇਗੀ ਪਰ ਕਾਮਰਸ ਮੰਤਰੀ ਵਿਲਬਰ ਰੌਸ ਨੇ ਕਿਹਾ ਕਿ ਜੇਕਰ ਟਿਕਟੌਕ ਕੁਝ ਇਹਤਿਆਤੀ ਕਦਮ ਊਠਾਊਂਦੀ ਹੈ ਤਾਂ ਊਸ ਨੂੰ ਕੁਝ ਰਾਹਤ ਦਿੱਤੀ ਜਾ ਸਕਦੀ ਹੈ। ਰੌਸ ਨੇ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਦੇ ਨਿਰਦੇਸ਼ਾਂ ’ਤੇ ਹੋਈ ਹੈ ਕਿਊਂਕਿ ਚੀਨ, ਅਮਰੀਕੀ ਨਾਗਰਿਕਾਂ ਦੀ ਜਾਣਕਾਰੀ ਚੋਰੀ ਕਰ ਕੇ ਅਮਰੀਕੀ ਹਿੱਤਾਂ ਨੂੰ ਢਾਹ ਲਾ ਰਿਹਾ ਸੀ। -ਏਪੀ