ਥਾਈਲੈਂਡ: ਬਾਲ ਸੰਭਾਲ ਕੇਂਦਰ ’ਤੇ ਗੋਲੀਬਾਰੀ ’ਚ 36 ਹਲਾਕ : The Tribune India

ਥਾਈਲੈਂਡ: ਬਾਲ ਸੰਭਾਲ ਕੇਂਦਰ ’ਤੇ ਗੋਲੀਬਾਰੀ ’ਚ 36 ਹਲਾਕ

ਹਮਲਾਵਰ ਨੇ ਘਰ ਪਹੁੰਚ ਕੇ ਪਤਨੀ ਤੇ ਪੁੱਤਰ ਦੀ ਹੱਤਿਆ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰੀ

ਥਾਈਲੈਂਡ: ਬਾਲ ਸੰਭਾਲ ਕੇਂਦਰ ’ਤੇ ਗੋਲੀਬਾਰੀ ’ਚ 36 ਹਲਾਕ

ਨੌਂਗਬੂਆ ਵਿੱਚ ਬਾਲ ਸੰਭਾਲ ਕੇਂਦਰ ਬਾਹਰ ਮ੍ਰਿਤਕ ਬੱਚਿਆਂ ਦੇ ਮਾਪੇ ਵਿਰਲਾਪ ਕਰਦੇ ਹੋਏ। -ਫੋਟੋ:ਏਪੀ

ਬੈਂਕਾਕ, 6 ਅਕਤੂਬਰ

ਉੱਤਰ ਪੱਛਮੀ ਥਾਈਲੈਂਡ ਵਿੱਚ ਇੱਕ ਬਾਲ ਸੰਭਾਲ ਕੇਂਦਰ ’ਤੇ ਗੋਲੀਬਾਰੀ ਵਿੱਚ 24 ਬੱਚਿਆਂ ਅਤੇ 11 ਬਾਲਗਾਂ ਸਣੇ ਘੱਟੋ-ਘੱਟ 36 ਜਣੇ ਹਲਾਕ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੁਲੀਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿੱਚੋਂ ਗੋਲੀਬਾਰੀ ਕਰਦਾ ਹੋਇਆ ਮੌਕੇ ਤੋਂ ਫਰਾਰ ਹੋ ਕੇ ਘਰ ਚਲਾ ਗਿਆ ਜਿੱਥੇ ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਵੀ ਮਾਰ ਦਿੱਤਾ। 

ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਦੁਪਹਿਰ ਲਗਪਗ 12.30 ਵਜੇ ਨੌਂਗਬੂਆ ਲਾਮਫੂ ਕਸਬੇ ਵਿੱਚ ਬਾਲ ਸੰਭਾਲ ਕੇਂਦਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ। ਹਮਲਾਵਰ ਦੀ ਪਛਾਣ ਇੱਕ ਸਾਬਕਾ ਪੁਲੀਸ ਅਧਿਕਾਰੀ ਵਜੋਂ ਹੋਈ ਹੈ।

ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ ਮੁਤਾਬਕ ਹਮਲਾਵਾਰ ਨੇ ਫਰਾਰ ਹੋਣ ਤੋਂ ਪਹਿਲਾਂ ਇਮਾਰਤ ਵਿੱਚ 19 ਲੜਕੇ, 3 ਲੜਕੀਆਂ ਅਤੇ ਦੋ ਬਾਲਗਾਂ ਦੀ ਹੱਤਿਆ ਕਰ ਦਿੱਤੀ। ਘਟਨਾ ਸਥਾਨ ਦੀਆਂ ਆਨਲਾਈਨ ਨਸ਼ਰ ਵੀਡੀਓਜ਼ ਅਤੇ ਤਸਵੀਰਾਂ ਵਿੱਚ ਪ੍ਰੀ-ਸਕੂਲ ਦੇ ਕਮਰੇ ਵਿੱਚ ਸੌਣ ਵਾਲੇ ਮੈਟ, ਫਰਸ਼ ਅਤੇ ਕੰਧਾਂ ਖੂਨ ਨਾਲ ਲਿਬੜੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਵਿੱਚ ਨਰਸਰੀ ਸਕੂਲ ਦੀ ਇਮਾਰਤ ਦੇ ਬਾਹਰ ਬੱਚਿਆਂ ਦੇ ਮਾਪੇ ਰੋਂਦੇ ਹੋਏ ਦਿਖਾਈ ਦੇ ਰਹੇ ਹਨ। ਉੱਥੇ ਐਂਬੂਲੈਂਸ ਖੜ੍ਹੀ ਹੈ ਅਤੇ ਪੁਲੀਸ ਅਤੇ ਮੈਡੀਕਲ ਅਮਲਾ ਸਕੂਲ ’ਚ ਆ ਰਿਹਾ ਹੈ।

 ਥਾਈਲੈਂਡ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਮਲਾਵਰ ਨੇ ਹਮਲੇ ਵਿੱਚ ਚਾਕੂ ਦੀ ਵੀ ਵਰਤੋਂ ਕੀਤੀ। ਪੁਲੀਸ ਦੇ ਮੇਜਰ ਜਨਰਲ ਪੈਸਲ ਲੂਈਸੋਮਬੂਨ ਨੇ ਦੱਸਿਆ ਕਿ ਸ਼ੱਕੀ ਨੇ ਮੌਕੇ ਤੋਂ ਫਰਾਰ ਹੁੰਦੇ ਸਮੇਂ ਕਾਰ ਵਿੱਚੋਂ ਵੀ ਗੋਲੀਬਾਰੀ ਜਾਰੀ ਰੱਖੀ ਅਤੇ ਕਈ ਲੋਕਾਂ ਨੂੰ ਗੋਲੀਆਂ ਵੱਜੀਆਂ। ਅਖਬਾਰ ‘ਡੇਲੀ ਨਿਊਜ਼’ ਦੀ ਖਬਰ ਮੁਤਾਬਕ ਹਮਲਾ ਕਰਨ ਮਗਰੋਂ ਹਮਲਾਵਰ ਆਪਣੇ ਘਰ ਗਿਆ ਜਿੱਥੇ ਉਸ ਨੇ ਆਪਣੀ ਪਤਨੀ ਅਤੇ ਬੱਚੇ ਦੀ ਹੱਤਿਆ ਕਰਨ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲੀਸ ਨੇ ਦੱਸਿਆ ਕਿ ਦੋ ਬੱਚਿਆਂ ਅਤੇ 10 ਬਾਲਗਾਂ ਦੀ ਮੌਤ ਬਾਲ ਸੰਭਾਲ ਕੇਂਦਰ ਤੋਂ ਬਾਹਰ ਹੋਈ। ਮ੍ਰਿਤਕਾਂ ਵਿੱਚ ਹਮਲਾਵਾਰ, ਉਸ ਦੀ ਪਤਨੀ ਤੇ ਬੇਟਾ ਵੀ ਸ਼ਾਮਲ ਹਨ। -ਏਪੀ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ