ਅਤਿਵਾਦੀ ਫੰਡਿੰਗ: ਹਾਫਿਜ਼ ਸਈਦ ਦੇ ਦੋ ਰਿਸ਼ਤੇਦਾਰਾਂ ਨੂੰ 15-15 ਸਾਲ ਦੀ ਕੈਦ

ਅਤਿਵਾਦੀ ਫੰਡਿੰਗ: ਹਾਫਿਜ਼ ਸਈਦ ਦੇ ਦੋ ਰਿਸ਼ਤੇਦਾਰਾਂ ਨੂੰ 15-15 ਸਾਲ ਦੀ ਕੈਦ

ਲਾਹੌਰ, 13 ਜਨਵਰੀ

ਪਾਕਿਸਤਾਨ ਦੀ ਇੱਕ ਅਤਿਵਾਦ ਰੋਕੂ ਅਦਾਲਤ ਨੇ ਮੁੰਬਈ ਹਮਲੇ ਦੇ ਸਾਜ਼ਿਸ਼ਘਾੜੇ ਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ (ਜੇਯੂਡੀ) ਦੇ ਮੁਖੀ ਹਾਫਿਜ਼ ਸਈਦ ਦੇ ਦੋ ਨੇੜਲੇ ਸਹਿਯੋਗੀਆਂ ਨੂੰ ਅਤਿਵਾਦ ਨੂੰ ਫੰਡਿੰਗ ਦੇ ਮਾਮਲੇ ’ਚ 15-15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੇਯੂਡੀ ਦੇ ਤਰਜਮਾਨ ਯਾਹੀਆ ਮੁਜਾਹਿਦ ਨੂੰ ਵੀ ਸਜ਼ਾ ਸੁਣਾਈ ਗਈ ਹੈ।

ਲਾਹੌਰ ਦੀ ਅਤਿਵਾਦੀ ਰੋਕੂ ਅਦਾਲਤ (ਏਟੀਸੀ) ਨੇ ਮੰਗਲਵਾਰ ਸਈਦ ਦੇ ਰਿਸ਼ਤੇਦਾਰ ਅਬਦੁੱਲ ਰਹਿਮਾਨ ਮੱਕੀ ਨੂੰ ਵੀ ਛੇ ਮਹੀਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਅਧਿਕਾਰੀ ਨੇ ਅੱਜ ਪੀਟੀਆਈ ਨੂੰ ਦੱਸਿਆ, ‘ਜੱਜ ਅਰਸ਼ਦ ਹੁਸੈਨ ਭੁੱਟਾ ਨੇ ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਵੱਲੋਂ ਦਰਜ ਕੇਸ ’ਚ ਯਾਹੀਆ ਮੁਜਾਹਿਦ ਅਤੇ ਜਫ਼ਰ ਇਕਬਾਲ ਨੂੰ ਸਾਢੇ ਪੰਦਰਾਂ-ਪੰਦਰਾਂ ਸਾਲ (15 ਸਾਲ 6 ਮਹੀਨੇ) ਅਤੇ ਪ੍ਰੋਫੈਸਰ ਅਬਦੁਲ ਰਹਿਮਾਨ ਮੱਕੀ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ।’ ਇਸ ਤੋਂ ਪਹਿਲਾਂ ਅਦਾਲਤ ਨੇ ਅਤਿਵਾਦ ਨੂੰ ਫੰਡਿੰਗ ਦੇ ਤਿੰਨ ਮਾਮਲਿਆਂ ’ਚ ਮੁਜਾਹਿਦ ਨੂੰ 47 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸੇ ਤਰ੍ਹਾਂ ਤਿੰਨ ਮਾਮਲਿਆਂ ’ਚ ਇਕਬਾਲ ਨੂੰ 26 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਮੁਜਾਹਿਦ ਅਤੇ ਇਕਬਾਲ ਦੋਵਾਂ ਨੂੰ ਲੱਗਪਗ 15 ਸਾਲ ਜੇਲ੍ਹ ’ਚ ਰਹਿਣਾ ਪਵੇਗਾ, ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪਿਛਲੇ ਹਫ਼ਤੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅਤਿਵਾਦ ਫੰਡਿੰਗ ਦੇ ਮਾਮਲੇ ’ਚ 5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
-ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All