ਪਰਬਤਾਰੋਹੀ ਨਿਰਮਲ ਪੁਰਜਾ ਸਣੇ ਦਸ ਹਲਾਕ
ਨੇਪਾਲ ਦੇ ਉੱਘੇ ਪਰਬਤਾਰੋਹੀ ਨਿਰਮਲ ਪੁਰਜਾ ਦੀ ਮਕਬੂਜ਼ਾ ਕਸ਼ਮੀਰ ਦੇ ਗਿਲਗਿਟ-ਬਾਲਤਿਸਤਾਨ ’ਚ ਸਥਿਤ ਬ੍ਰੌਡ ਚੋਟੀ ’ਤੇ ਬਰਫ਼ੀਲਾ ਤੂਫ਼ਾਨ ਆਉਣ ਕਾਰਨ ਮੌਤ ਹੋ ਗਈ। ਨੇਪਾਲ ਪਰਬਤਾਰੋਹੀ ਐਸੋਸੀਏਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਪੁਰਜਾ ਅਤੇ ਤਿੰਨ ਹੋਰ ਲਾਸ਼ਾਂ ਦੀ ਪਛਾਣ ਕਰ ਲਈ...
Advertisement
ਨੇਪਾਲ ਦੇ ਉੱਘੇ ਪਰਬਤਾਰੋਹੀ ਨਿਰਮਲ ਪੁਰਜਾ ਦੀ ਮਕਬੂਜ਼ਾ ਕਸ਼ਮੀਰ ਦੇ ਗਿਲਗਿਟ-ਬਾਲਤਿਸਤਾਨ ’ਚ ਸਥਿਤ ਬ੍ਰੌਡ ਚੋਟੀ ’ਤੇ ਬਰਫ਼ੀਲਾ ਤੂਫ਼ਾਨ ਆਉਣ ਕਾਰਨ ਮੌਤ ਹੋ ਗਈ। ਨੇਪਾਲ ਪਰਬਤਾਰੋਹੀ ਐਸੋਸੀਏਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਪੁਰਜਾ ਅਤੇ ਤਿੰਨ ਹੋਰ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪਹਾੜ ਤੋਂ ਛੇ ਹੋਰ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕਾਠਮੰਡੂ ਪੋਸਟ ਅਖ਼ਬਾਰ ਦੀ ਰਿਪੋਰਟ ਮੁਤਾਬਕ ‘ਇਲੀਟ ਐਕਸਪੀਡੀਸ਼ਨ’ ਵੱਲੋਂ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰ ਕੇ ਪੁਰਜਾ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਕਰਾਕੁਰਮ ਰੇਂਜ ’ਚ ਕੇ-2 ਦੇ ਨੇੜੇ ਸਥਿਤ ਬ੍ਰੌਡ ਚੋਟੀ 8,051 ਮੀਟਰ ਉੱਚੀ ਹੈ। ਇਹ ਦੁਨੀਆ ਦਾ 12ਵਾਂ ਸਭ ਤੋਂ ਉੱਚਾ ਪਹਾੜ ਹੈ ਅਤੇ ਇਸ ਉੱਤੇ ਚੜ੍ਹਨਾ ਸਭ ਤੋਂ ਮੁਸ਼ਕਲ ਮੰਨਿਆ ਜਾਂਦਾ ਹੈ।
Advertisement
Advertisement
×

