ਤਣਾਅ ਦਰਮਿਆਨ ਤਹਿਰਾਨ ਵੱਲੋਂ ਓਮਾਨ ਦੀ ਖਾੜੀ ’ਚ ਮਸ਼ਕਾਂ

ਤਣਾਅ ਦਰਮਿਆਨ ਤਹਿਰਾਨ ਵੱਲੋਂ ਓਮਾਨ ਦੀ ਖਾੜੀ ’ਚ ਮਸ਼ਕਾਂ

ਓਮਾਨ ਦੀ ਖਾੜੀ ਵਿੱਚ ਜਲ ਸੈਨਾ ਦੀਆਂ ਮਸ਼ਕਾਂ ਦੌਰਾਨ ਇਰਾਨੀ ਫੌਜ ਦਾ ਹੈਲੀਕਾਪਟਰ ਜੰਗੀ ਬੇੜੇ ’ਤੇ ਉਤਰਦਾ ਹੋਇਆ। ਫੋਟੋ: ਪੀਟੀਆਈ

ਤਹਿਰਾਨ, 13 ਜਨਵਰੀ

ਇਰਾਨ ਦੀ ਜਲ ਸੈਨਾ ਵੱਲੋਂ ਓਮਾਨ ਦੀ ਖਾੜੀ ’ਚ ਘੱਟ ਦੂਰੀ ਵਾਲੀਆਂ ਮਿਜ਼ਾਈਲਾਂ ਦੀਆਂ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਅਮਰੀਕੀ ਦਬਾਅ ਕਾਰਨ ਖ਼ਿੱਤੇ ’ਚ ਤਣਾਅ ਚੱਲ ਰਿਹਾ ਹੈ। ਮਸ਼ਕਾਂ ’ਚ ਇਰਾਨ ’ਚ ਬਣੇ ਦੋ ਨਵੇਂ ਜੰਗੀ ਬੇੜਿਆਂ ਦੇ ਵੀ ਹਿੱਸਾ ਲੈਣ ਦੀ ਸੰਭਾਵਨਾ ਹੈ।

ਇਰਾਨ ਨੇ ਪਿਛਲੇ ਕੁਝ ਦਿਨਾਂ ਤੋਂ ਫ਼ੌਜੀ ਮਸ਼ਕਾਂ ਵਧਾ ਦਿੱਤੀਆਂ ਹਨ। ਸ਼ਨਿਚਰਵਾਰ ਨੂੰ ਰੈਵੋਲਿਊਸ਼ਨਰੀ ਗਾਰਡ ਨੇ ਫਾਰਸ ਦੀ ਖਾੜੀ ’ਚ ਪਰੇਡ ਕੀਤੀ ਸੀ ਅਤੇ ਉਸ ਤੋਂ ਪਹਿਲਾਂ ਇਰਾਨ ਨੇ ਮੁਲਕ ’ਚ ਡਰੋਨਾਂ ਦਾ ਅਭਿਆਸ ਕੀਤਾ ਸੀ। ਪਿਛਲੇ ਹਫ਼ਤੇ ਇਰਾਨ ਨੇ ਦੱਖਣੀ ਕੋਰੀਆ ਦੇ ਤੇਲ ਟੈਂਕਰ ਅਤੇ ਉਸ ਦੇ ਅਮਲੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਰਾਨ ’ਤੇ ਦੋਸ਼ ਲਾਇਆ ਸੀ ਕਿ ਉਸ ਦੇ ਅਤਿਵਾਦੀ ਜਥੇਬੰਦੀ ਅਲ ਕਾਇਦਾ ਨਾਲ ਗੁਪਤ ਸਬੰਧ ਹਨ।

ਉਨ੍ਹਾਂ ਇਰਾਨ ਦੇ ਕਈ ਸੀਨੀਅਰ ਅਧਿਕਾਰੀਆਂ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ।
-ਏਪੀ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All