DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਦਰਸ਼ਨਾਂ ’ਤੇ ਅੱਥਰੂ ਗੈਸ ਦੀ ਮਨਾਹੀ

ਓਰੇਗਨ ਦੇ ਜੱਜ ਮਾਈਕਲ ਸਾਇਮਨ ਨੇ ਫ਼ੈਸਲਾ ਸੁਣਾਇਆ ਕਿ ਪੋਰਟਲੈਂਡ ਦੀ ਇਮੀਗ੍ਰੇਸ਼ਨ ਇਮਾਰਤ ਦੇ ਬਾਹਰ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਫੈਡਰਲ ਅਧਿਕਾਰੀ ਅਸਥਾਈ ਤੌਰ ’ਤੇ ਅੱਥਰੂ ਗੈਸ ਦੀ ਵਰਤੋਂ ਨਹੀਂ ਕਰ ਸਕਦੇ। ਇਹ ਫ਼ੈਸਲਾ ਉਨ੍ਹਾਂ ਘਟਨਾਵਾਂ ਤੋਂ ਕੁਝ ਦਿਨਾਂ ਬਾਅਦ ਆਇਆ...

  • fb
  • twitter
  • whatsapp
  • whatsapp
Advertisement

ਓਰੇਗਨ ਦੇ ਜੱਜ ਮਾਈਕਲ ਸਾਇਮਨ ਨੇ ਫ਼ੈਸਲਾ ਸੁਣਾਇਆ ਕਿ ਪੋਰਟਲੈਂਡ ਦੀ ਇਮੀਗ੍ਰੇਸ਼ਨ ਇਮਾਰਤ ਦੇ ਬਾਹਰ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਫੈਡਰਲ ਅਧਿਕਾਰੀ ਅਸਥਾਈ ਤੌਰ ’ਤੇ ਅੱਥਰੂ ਗੈਸ ਦੀ ਵਰਤੋਂ ਨਹੀਂ ਕਰ ਸਕਦੇ। ਇਹ ਫ਼ੈਸਲਾ ਉਨ੍ਹਾਂ ਘਟਨਾਵਾਂ ਤੋਂ ਕੁਝ ਦਿਨਾਂ ਬਾਅਦ ਆਇਆ ਹੈ ਜਦੋਂ ਏਜੰਟਾਂ ਨੇ ਪ੍ਰਦਰਸ਼ਨਕਾਰੀਆਂ ਦੀ ਭੀੜ ’ਤੇ ਅੱਥਰੂ ਗੈਸ ਛੱਡੀ ਸੀ; ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਸ਼ਾਂਤਮਈ ਦੱਸਿਆ ਸੀ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਛੋਟੇ ਬੱਚੇ ਵੀ ਸ਼ਾਮਲ ਸਨ। ਅਮਰੀਕੀ ਜ਼ਿਲ੍ਹਾ ਜੱਜ ਮਾਈਕਲ ਸਾਇਮਨ ਨੇ ਫੈਡਰਲ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਰਸਾਇਣਕ ਜਾਂ ਹਥਿਆਰਾਂ ਦੀ ਵਰਤੋਂ ਉਦੋਂ ਤੱਕ ਨਾ ਕਰਨ ਜਦੋਂ ਤੱਕ ਕਿ ਕੋਈ ਸ਼ਖ਼ਸ ਸਰੀਰਕ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਪੈਦਾ ਨਹੀਂ ਕਰਦਾ। ਜੱਜ ਨੇ ਫੈਡਰਲ ਅਧਿਕਾਰੀਆਂ ਨੂੰ ਸਿਰ, ਧੌਣ ਜਾਂ ਧੜ ’ਤੇ ਗੋਲੀ ਚਲਾਉਣ ਤੋਂ ਵੀ ਵਰਜ ਦਿੱਤਾ ਹੈ।

Advertisement
Advertisement
×