ਤਾਲਿਬਾਨੀ ’ਤੇ ਅਫ਼ਗਾਨ ਲੋਕ ਗਾਇਕ ਦੀ ਹੱਤਿਆ ਦਾ ਦੋਸ਼

ਤਾਲਿਬਾਨੀ ’ਤੇ ਅਫ਼ਗਾਨ ਲੋਕ ਗਾਇਕ ਦੀ ਹੱਤਿਆ ਦਾ ਦੋਸ਼

ਲੋਕ ਗਾਇਕ ਫਵਾਦ ਅੰਦਰਾਬੀ

ਕਾਬੁਲ, 29 ਅਗਸਤ

ਤਾਲਿਬਾਨ ਲੜਾਕਿਆਂ ’ਤੇ ਅਫ਼ਗਾਨ ਲੋਕ ਗਾਇਕ ਫਵਾਦ ਅੰਦਰਾਬੀ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਪਰਿਵਾਰ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ ਹੈ। ਲੋਕ ਗਾਇਕ ਦੀ ਹੱਤਿਆ ਨਾਲ ਇਹ ਖ਼ਦਸ਼ੇ ਮੁੜ ਤੋਂ ਜੱਗ ਜ਼ਾਹਿਰ ਹੋ ਗਏ ਹਨ ਕਿ ਤਾਲਿਬਾਨ ਮੁਲਕ ’ਚ ਆਪਣਾ ਜ਼ੋਰ ਜ਼ਬਰਦਸਤੀ ਵਾਲਾ ਰਾਜ ਚਲਾਏਗਾ। ਇਹ ਹੱਤਿਆ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਵੱਲੋਂ ਆਪਣੀ ਫ਼ੌਜ ਸਮੇਤ ਹੋਰ ਨਾਗਰਿਕਾਂ ਨੂੰ 31 ਅਗਸਤ ਤੋਂ ਪਹਿਲਾਂ ਪਹਿਲਾਂ ਮੁਲਕ ’ਚੋਂ ਤੇਜ਼ੀ ਨਾਲ ਕੱਢਿਆ ਜਾ ਰਿਹਾ ਹੈ। ਲੋਕ ਗਾਇਕ ਨੂੰ ਸ਼ੁੱਕਰਵਾਰ ਨੂੰ ਅੰਦਰਾਬੀ ਵਾਦੀ ’ਚ ਗੋਲੀਆਂ ਮਾਰੀਆਂ ਗਈਆਂ। ਇਹ ਇਲਾਕਾ ਕਾਬੁਲ ਦੇ ਉੱਤਰ ’ਚ 100 ਕਿਲੋਮੀਟਰ ਦੂਰ ਬਾਗਲਾਨ ਪ੍ਰਾਂਤ ’ਚ ਪੈਂਦਾ ਹੈ। ਅੰਦਰਾਬੀ ਦੇ ਪੁੱਤਰ ਜਵਾਦ ਅੰਦਰਾਬੀ ਨੇ ਦੱਸਿਆ ਕਿ ਇੱਕ ਤਾਲਿਬਾਨ ਪਹਿਲਾਂ ਉਨ੍ਹਾਂ ਦੇ ਘਰ ਆਇਆ ਸੀ ਅਤੇ ਉਹ ਚਾਹ ਪੀ ਕੇ ਗਿਆ ਸੀ ਪਰ ਬਾਅਦ ’ਚ ਪਤਾ ਨਹੀਂ ਕੀ ਹੋਇਆ ਕਿ ਸ਼ੁੱਕਰਵਾਰ ਨੂੰ ਉਸ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਅੰਦਰਾਬੀ ਦੇ ਪੁੱਤਰ ਨੇ ਕਿਹਾ,‘‘ਮੇਰੇ ਪਿਤਾ ਬੇਕਸੂਰ ਸਨ ਅਤੇ ਉਹ ਸਿਰਫ਼ ਲੋਕਾਂ ਦਾ ਮਨੋਰੰਜਨ ਕਰਨ ਲਈ ਗਾਉਂਦੇ ਸਨ। ਤਾਲਿਬਾਨ ਨੇ ਉਨ੍ਹਾਂ ਦੇ ਸਿਰ ’ਤੇ ਗੋਲੀ ਮਾਰੀ।’’ ਜਵਾਦ ਨੇ ਇਨਸਾਫ਼ ਦੀ ਮੰਗ ਕਰਦਿਆਂ ਦੱਸਿਆ ਕਿ ਸਥਾਨਕ ਤਾਲਿਬਾਨ ਪ੍ਰੀਸ਼ਦ ਨੇ ਉਸ ਦੇ ਪਿਤਾ ਦੇ ਕਾਤਲ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ। ਤਾਲਿਬਾਨ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਪਰ ਉਨ੍ਹਾਂ ਕੋਲ ਹੱਤਿਆ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ। ਇਸ ਦੌਰਾਨ ਸੱਭਿਆਚਾਰਕ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਸਫ਼ੀਰ ਕਰੀਮਾ ਬੈਨੌਨੇ ਨੇ ਟਵਿੱਟਰ ’ਤੇ ਅੰਦਰਾਬੀ ਦੀ ਹੱਤਿਆ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ। ਉਨ੍ਹਾਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਤਾਲਿਬਾਨ ਨੂੰ ਆਖਣ ਕਿ ਕਲਾਕਾਰਾਂ ਦੇ ਮਨੁੱਖੀ ਹੱਕਾਂ ਦਾ ਸਨਮਾਨ ਕੀਤਾ ਜਾਵੇ। ਐਮਨੈਸਟੀ ਇੰਟਰਨੈਸ਼ਨਲ ਦੇ ਸਕੱਤਰ ਜਨਰਲ ਐਗਨੇਸ ਕੈਲਾਮਾਰਡ ਨੇ ਵੀ ਇਸ ਹੱਤਿਆ ਦੀ ਨਿਖੇਧੀ ਕਰਦਿਆਂ ਟਵਿੱਟਰ ’ਤੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ 2021 ਦਾ ਤਾਲਿਬਾਨ 2001 ਵਾਂਗ ਹੀ ਹਿੰਸਕ ਹੈ। ਉਨ੍ਹਾਂ ਕਿਹਾ ਕਿ 20 ਸਾਲਾਂ ਬਾਅਦ ਵੀ ਕੁਝ ਨਹੀਂ ਬਦਲਿਆ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All