ਸੂਡਾਨ ਸਕੂਲ ’ਤੇ ਹਮਲਾ, 50 ਮੌਤਾਂ
ਦੱਖਣੀ-ਕੇਂਦਰੀ ਸੂਡਾਨ ਵਿੱਚ ਪੈਰਾ ਮਿਲਟਰੀ ਬਲਾਂ ਵੱਲੋਂ ਕਿੰਡਰਗਾਰਟਨ ਸਕੂਲ ’ਤੇ ਕੀਤੇ ਡਰੋਨ ਹਮਲੇ ਵਿੱਚ 33 ਬੱਚਿਆਂ ਸਮੇਤ 50 ਜਣਿਆਂ ਦੀ ਮੌਤ ਹੋ ਗਈ ਹੈ। ਡਾਕਟਰਾਂ ਨੇ ਦੱਸਿਆ ਕਿ ਇੱਕ ਹੋਰ ਹਮਲੇ ਵਿੱਚ ਦੱਖਣੀ ਕੋਰਦੋਫਾਨ ਸੂਬੇ ਦੇ ਕਾਲੋਗੀ ਸ਼ਹਿਰ ਵਿੱਚ ਰਾਹਤ...
Advertisement
ਦੱਖਣੀ-ਕੇਂਦਰੀ ਸੂਡਾਨ ਵਿੱਚ ਪੈਰਾ ਮਿਲਟਰੀ ਬਲਾਂ ਵੱਲੋਂ ਕਿੰਡਰਗਾਰਟਨ ਸਕੂਲ ’ਤੇ ਕੀਤੇ ਡਰੋਨ ਹਮਲੇ ਵਿੱਚ 33 ਬੱਚਿਆਂ ਸਮੇਤ 50 ਜਣਿਆਂ ਦੀ ਮੌਤ ਹੋ ਗਈ ਹੈ। ਡਾਕਟਰਾਂ ਨੇ ਦੱਸਿਆ ਕਿ ਇੱਕ ਹੋਰ ਹਮਲੇ ਵਿੱਚ ਦੱਖਣੀ ਕੋਰਦੋਫਾਨ ਸੂਬੇ ਦੇ ਕਾਲੋਗੀ ਸ਼ਹਿਰ ਵਿੱਚ ਰਾਹਤ ਕਾਰਜਾਂ ਵਿੱਚ ਜੁਟੇ ਪੈਰਾ ਮੈਡੀਕਲ ਸਟਾਫ ਨੂੰ ਨਿਸ਼ਾਨਾ ਬਣਾਇਆ ਗਿਆ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਮ੍ਰਿਤਕ ਬੱਚਿਆਂ ਦੀ ਉਮਰ ਬਹੁਤ ਛੋਟੀ ਹੈ ਅਤੇ ਹਮਲੇ ਵੇਲੇ ਉਹ ਸਕੂਲ ਵਿੱਚ ਖੇਡ ਰਹੇ ਸਨ। ਯੂਨੀਸੈੱਫ ਦੇ ਨੁਮਾਇੰਦੇ ਸ਼ੈਲਡਨ ਯੈਟ ਨੇ ਬੱਚਿਆਂ ਦੇ ਕਤਲੇਆਮ ਨੂੰ ਭਿਆਨਕ ਘਟਨਾ ਦੱਸਦਿਆਂ ਤੁਰੰਤ ਹਮਲੇ ਰੋਕਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸੂਡਾਨ ਵਿੱਚ ਰੈਪਿਡ ਸੁਪੋਰਟ ਬਲਾਂ (ਆਰ ਐੱਸ ਐੱਫ) ਅਤੇ ਫ਼ੌਜ ਵਿਚਾਲੇ 2023 ਤੋਂ ਸੱਤਾ ਲਈ ਖ਼ੂਨੀ ਜੰਗ ਚੱਲ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤੱਕ 40,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 1.2 ਕਰੋੜ ਲੋਕ ਬੇਘਰ ਹੋਏ ਹਨ।
Advertisement
Advertisement
×

