DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੱਧਕਾਲੀ ਚੋਣਾਂ ’ਚ ਭਾਰਤੀ-ਅਮਰੀਕੀਆਂ ਦਾ ਮਜ਼ਬੂਤ ਪ੍ਰਦਰਸ਼ਨ

ਬੇਰਾ, ਖੰਨਾ, ਸੁਬਰਾਮਨੀਅਮ ਤੇ ਪ੍ਰਮਿਲਾ ਜੈਪਾਲ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ; ਪੀਆ ਡਾਂਡੀਆ ਨੇ ਪਹਿਲੀ ਵਾਰ ਅਮਰੀਕੀ ਸੰਸਦ ’ਚ ਜਗ੍ਹਾ ਬਣਾਈ

  • fb
  • twitter
  • whatsapp
  • whatsapp
Advertisement

ਭਾਰਤੀ-ਅਮਰੀਕੀ ਡੈਮੋਕਰੈਟਿਕ ਸੰਸਦ ਮੈਂਬਰ ਅਮੀ ਬੇਰਾ, ਰੋ ਖੰਨਾ, ਸੁਹਾਸ ਸੁਬਰਾਮਨੀਅਮ ਅਤੇ ਪ੍ਰਮਿਲਾ ਜੈਪਾਲ ਨੂੰ ਅਮਰੀਕੀ ਪ੍ਰਤੀਨਿਧ ਸਭਾ (ਹੇਠਲੇ ਸਦਨ) ਲਈ ਦੁਬਾਰਾ ਚੁਣ ਲਿਆ ਗਿਆ ਹੈ, ਜਦਕਿ ਪੀਆ ਡਾਂਡੀਆ ਨੇ ਪਹਿਲੀ ਵਾਰ ਅਮਰੀਕੀ ਸੰਸਦ ਵਿੱਚ ਆਪਣੀ ਥਾਂ ਬਣਾਈ ਹੈ। ਮੱਧਕਾਲੀ ਚੋਣਾਂ ਵਿੱਚ ਭਾਰਤੀ ਭਾਈਚਾਰੇ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। 61 ਸਾਲਾ ਬੇਰਾ ਨੇ ਕੈਲੀਫੋਰਨੀਆ ਦੇ ਤੀਜੇ ਕਾਂਗਰਸ ਹਲਕੇ ਤੋਂ ਰਿਪਬਲਿਕਨ ਉਮੀਦਵਾਰ ਰੌਬ ਟਕਰ ਨੂੰ ਹਰਾ ਕੇ ਅਮਰੀਕੀ ਸਦਨ ਦੀ ਚੋਣ ਮੁੜ ਜਿੱਤੀ। ਇਹ ਉਨ੍ਹਾਂ ਦਾ ਅੱਠਵਾਂ ਕਾਰਜਕਾਲ ਹੋਵੇਗਾ। ਪੇਸ਼ੇ ਤੋਂ ਡਾਕਟਰ ਰਹੇ ਬੇਰਾ ਅਮਰੀਕੀ ਕਾਂਗਰਸ (ਸੰਸਦ) ਵਿੱਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਭਾਰਤੀ-ਅਮਰੀਕੀ ਹਨ। ਉਹ ਵਰਤਮਾਨ ’ਚ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵਿੱਚ ਸ਼ਾਮਲ ਹਨ। ਇਸੇ ਤਰ੍ਹਾਂ 50 ਸਾਲਾ ਰੋ ਖੰਨਾ ਨੇ ਸਿਲੀਕੌਨ ਵੈਲੀ ਦੇ ਕੇਂਦਰ ’ਚ ਪੈਂਦੇ ਕੈਲੀਫੋਰਨੀਆ ਦੇ 17ਵੇਂ ਕਾਂਗਰਸ ਹਲਕੇ ਤੋਂ ਮੁੜ ਚੋਣ ਜਿੱਤੀ ਹੈ। ਉਹ ਆਪਣਾ ਪੰਜਵਾਂ ਕਾਰਜਕਾਲ ਪੂਰਾ ਕਰ ਰਹੇ ਹਨ। ਖੰਨਾ ਫਿਲਾਡੈਲਫੀਆ ਦੇ ਮੱਧ-ਵਰਗੀ ਪਰਿਵਾਰ ਵਿੱਚੋਂ ਆਏ ਸਨ।

ਭਾਰਤੀ ਮੂਲ ਦੇ 40 ਸਾਲਾ ਸੁਬਰਾਮਨੀਅਮ ਨੂੰ ਵਰਜੀਨੀਆ ਦੇ 10ਵੇਂ ਕਾਂਗਰਸ ਹਲਕੇ ਤੋਂ ਦੁਬਾਰਾ ਚੁਣ ਲਿਆ ਗਿਆ ਹੈ। ਉਨ੍ਹਾਂ ਰਿਪਬਲਿਕਨ ਡੇਵ ਬੈੱਕਵਿਦ ਨੂੰ ਹਰਾਇਆ ਹੈ। ਸੁਬਰਾਮਨੀਅਮ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਉਹ ਹਿਊਸਟਨ ਦੇ ਜੰਮਪਲ ਹਨ। ਪਹਿਲੀ ਵਾਰ ਉਹ 2024 ਵਿੱਚ ਸੰਸਦ ਲਈ ਚੁਣੇ ਗਏ ਸਨ। ਜੈਪਾਲ ਜੋ ਵਾਸ਼ਿੰਗਟਨ ਦੇ 7ਵੇਂ ਕਾਂਗਰਸ ਹਲਕੇ ਦੀ ਪ੍ਰਤੀਨਿਧਤਾ ਕਰਦੀ ਹੈ, ਦਾ ਹੇਠਲੇ ਸਦਨ ਵਿੱਚ ਇਹ ਛੇਵਾਂ ਕਾਰਜਕਾਲ ਹੋਵੇਗਾ। ਪੀਆ ਡਾਂਡੀਆ (39) ਨੇ ਫਲੋਰਿਡਾ ਦੇ 22ਵੇਂ ਕਾਂਗਰਸ ਹਲਕੇ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਰਿਪਬਲਿਕਨ ਕੈਸੀ ਅਸਕਰ ਨੂੰ ਹਰਾਇਆ। ਹਾਈ ਸਕੂਲ ਵਿੱਚ ਪ੍ਰਿੰਸੀਪਲ ਰਹਿ ਚੁੱਕੀ, ਡਾਂਡੀਆ ਦਾ ਜਨਮ ਅਤੇ ਪਾਲਣ-ਪੋਸ਼ਣ ਫਲੋਰਿਡਾ ਦੇ ਪਾਮ ਬੀਚ ਕਾਊਂਟੀ ਇਲਾਕੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਮੈਰੀਲੈਂਡ ਵਿੱਚ, ਭਾਰਤੀ-ਅਮਰੀਕੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ, ਜੋ ਡੈਮੋਕਰੈਟ ਹਨ, ਨੇ ਵੀ ਜਿੱਤ ਪ੍ਰਾਪਤ ਕੀਤੀ ਹੈ।

Advertisement

ਟਰੰਪ ਦਾ ਥਾਪੜਾ ਪ੍ਰਾਪਤ ਰਾਮਾਸਵਾਮੀ ਹਾਰੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਨਾਲ ਚੋਣ ਲੜਨ ਵਾਲੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ (41) ਓਹਾਇਓ ਦੇ ਗਵਰਨਰ ਦੀ ਦੌੜ ਵਿੱਚ ਡੈਮੋਕਰੈਟ ਐਮੀ ਐਕਟਨ ਤੋਂ ਹਾਰ ਗਏ ਹਨ। ਕੇਰਲਮ ਤੋਂ ਅਮਰੀਕਾ ਆਏ ਮਾਪਿਆਂ ਦੇ ਪੁੱਤਰ ਰਾਮਾਸਵਾਮੀ ਨੇ ਮਈ ਵਿੱਚ ਰਿਪਬਲਿਕਨ ਪ੍ਰਾਇਮਰੀ ਜਿੱਤੀ ਸੀ। ਐਮੀ ਐਕਟਨ ਰਾਜ ਦੀ ਗਵਰਨਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਔਰਤ ਹੈ। ਐਕਟਨ ਨੇ 51 ਫ਼ੀਸਦ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਰਾਮਾਸਵਾਮੀ ਨੇ 45 ਕਾਂਗਰਸ ਤੋਂ ਵੱਧ ਵੋਟਾਂ ਲਈਆਂ। ਇਸੇ ਤਰ੍ਹਾਂ ਰਿਪਬਲਿਕਨ ਮਹੇਸ਼ ਗਣੋਰਕਰ ਉੱਤਰੀ ਕੈਰੋਲੀਨਾ ਵਿੱਚ ਸੰਸਦ ਦੀ ਚੋਣ ਹਾਰ ਗਏ।

Advertisement
Advertisement
×