DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Strait of Hormuz: ਇਰਾਨ ਦਾ ਹਰਮੁਜ਼ ’ਤੇ ਕੋਈ ਕੰਟਰੋਲ ਨਹੀਂ: ਅਮਰੀਕਾ

800 ਤੋਂ ਵੱਧ ਜਹਾਜ਼ਾਂ ਅਤੇ 380 ਮਿਲੀਅਨ ਬੈਰਲ ਕੱਚੇ ਤੇਲ ਦੀ ਆਵਾਜਾਈ ਯਕੀਨੀ ਬਣਾੳੁਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਹਰਮੁਜ਼ ਜਲ ਮਾਰਗ ਦੀ ਫਾਈਲ ਫੋਟੋ।
Advertisement
ਅਮਰੀਕੀ ਕੇਂਦਰੀ ਕਮਾਂਡ ਨੇ ਇਰਾਨ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ, ਜਿਸ ’ਚ ਕਿਹਾ ਗਿਆ ਸੀ ਕਿ ਹਰਮੁਜ਼ ਜਲ ਮਾਰਗ ਰਾਹੀਂ ਲੰਘਣ ਵਾਲੇ ਜਹਾਜ਼ਾਂ ਲਈ ਸਿਰਫ਼ ਤਹਿਰਾਨ ਵੱਲੋਂ ਤੈਅ ਕੀਤੇ ਰਸਤੇ ਹੀ ਮਾਨਤਾ ਪ੍ਰਾਪਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਰਾਨ ਦਾ ਹਰਮੁਜ਼ ਜਲ ਮਾਰਗ ’ਤੇ ਕੋਈ ਕੰਟਰੋਲ ਨਹੀਂ ਹੈ ਅਤੇ ਅਮਰੀਕੀ ਫ਼ੌਜ ਨੇ ਮਈ ਦੇ ਸ਼ੁਰੂ ਤੋਂ ਹੁਣ ਤੱਕ ਇਸ ਕੌਮਾਂਤਰੀ ਜਲ ਮਾਰਗ ਰਾਹੀਂ 800 ਤੋਂ ਵੱਧ ਵਪਾਰਕ ਜਹਾਜ਼ਾਂ ਅਤੇ 380 ਮਿਲੀਅਨ ਬੈਰਲ ਕੱਚੇ ਤੇਲ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਹੈ।

ਇਹ ਵਿਵਾਦ ਉਦੋਂ ਵਧਿਆ ਜਦੋਂ ਇਰਾਨ ਵੱਲੋਂ ਕਥਿਤ ਤੌਰ ’ਤੇ ਮਨਜ਼ੂਰੀ ਨਾ ਲੈਣ ਦੇ ਦੋਸ਼ ਹੇਠ ਖ਼ਿੱਤੇ ਵਿੱਚ ਤਿੰਨ ਜਹਾਜ਼ਾਂ ’ਤੇ ਹਮਲਾ ਕੀਤਾ ਗਿਆ। ਇਸ ਦੇ ਜਵਾਬ ’ਚ ਅਮਰੀਕਾ ਨੇ ਵੀਰਵਾਰ ਸਵੇਰੇ ਤਹਿਰਾਨ ਸਮੇਤ ਕਈ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਸਨ। ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਜੌਰਡਨ ਸਥਿਤ ਅਮਰੀਕੀ ‘ਅਲ-ਅਜ਼ਰਕ’ ਏਅਰ ਬੇਸ ’ਤੇ 10 ਬੈਲਿਸਟਿਕ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕੀਤਾ ਹੈ। ਇਰਾਨ ਨੇ ਕਈ ਹੋਰ ਖਾੜੀ ਮੁਲਕਾਂ ’ਤੇ ਵੀ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ।

Advertisement

ਜੰਗ ਹਾਲੇ ਖ਼ਤਮ ਨਹੀਂ ਹੋਈ: ਨੇਤਨਯਾਹੂ

ਤਲ ਅਵੀਵ: ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਸਮਝੌਤਾ ਟੁੱਟਣ ਕਾਰਨ ਵਧੇ ਖੇਤਰੀ ਤਣਾਅ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਹਾਟਜ਼ੇਰਿਮ ਏਅਰ ਬੇਸ ’ਤੇ ਇਜ਼ਰਾਇਲੀ ਹਵਾਈ ਸੈਨਾ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ ਹੈ ਅਤੇ ਤਲ ਅਵੀਵ ਹਰ ਤਰ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਤਿਆਰ ਹੈ। ਨੇਤਨਯਾਹੂ ਨੇ ਕਿਹਾ ਕਿ ਮੁਲਕ ਦੀ ਹਵਾਈ ਸਮਰੱਥਾ ਨੂੰ ਮਜ਼ਬੂਤ ਰੱਖਣਾ ਹੀ ਉਨ੍ਹਾਂ ਦੀ ਰੱਖਿਆ ਨੀਤੀ ਦਾ ਮੁੱਖ ਆਧਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਇਰਾਨੀ ਹਕੂਮਤ ਨੂੰ ਵੱਡਾ ਝਟਕਾ ਲੱਗਾ ਹੈ, ਪਰ ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ।

Advertisement
Advertisement
×