ਸ੍ਰੀਲੰਕਾ: ਨਵੀਂ ਕੈਬਨਿਟ ਵਿਚ ਰਾਜਪਕਸੇ ਕੁਨਬੇ ਦੀ ਭਰਮਾਰ

ਸ੍ਰੀਲੰਕਾ: ਨਵੀਂ ਕੈਬਨਿਟ ਵਿਚ ਰਾਜਪਕਸੇ ਕੁਨਬੇ ਦੀ ਭਰਮਾਰ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੇ ਵੱਡੇ ਪੁੱਤਰ ਨਮਲ ਰਾਜਪਕਸੇ ਨੂੰ ਦਸਤਾਵੇਜ਼ ਸੌਂਪਦੇ ਹੋਏ। -ਫੋਟੋ: ਪੀਟੀਆਈ

ਕੋਲੰਬੋ, 12 ਅਗਸਤ

ਸ੍ਰੀਲੰਕਾ ਦੇ ਸ਼ਕਤੀਸ਼ਾਲੀ ਰਾਜਪਕਸੇ ਪਰਿਵਾਰ ਦੇ ਚਾਰ ਜੀਆਂ ਦੀ ਸ਼ਮੂਲੀਅਤ ਵਾਲੀ ਨਵੀਂ ਕੈਬਨਿਟ ਨੇ ਅੱਜ ਹਲਫ਼ ਲਿਆ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਮੁੜ ਆਪਣੇ ਕੋਲ ਰੱਖਿਆ ਮੰਤਰਾਲਾ ਰੱਖਿਆ ਹੈ ਜਦਕਿ ਵਿੱਤ ਮੰਤਰਾਲਾ ਨਵੇਂ ਚੁਣੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੂੰ ਦਿੱਤਾ ਗਿਆ ਹੈ।

ਕੈਬਨਿਟ ਮੈਂਬਰਾਂ ਨੇ ਅੱਜ ਕਾਂਡੀ ਵਿੱਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਉਨ੍ਹਾਂ ਦੇ ਵੱਡੇ ਭਰਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੀ ਮੌਜੂਦਗੀ ਵਿੱਚ ਸਹੁੰ ਚੁੱਕੀ। ਮਹਿੰਦਾ ਰਾਜਪਕਸੇ ਨੂੰ ਵਿੱਤ ਮੰਤਰਾਲੇ ਸਣੇ ਤਿੰਨ ਵੱਖੋ-ਵੱਖਰੇ ਮੰਤਰਾਲੇ ਦਿੱਤੇ ਗਏ ਹਨ। ਮਹਿੰਦਾ ਦੇ ਵੱਡੇ ਪੁੱਤਰ ਨਮਲ ਰਾਜਪਕਸੇ ਨੂੰ ਯੂਥ ਮਾਮਲਿਆਂ ਅਤੇ ਖੇਡਾਂ ਦਾ ਮੰਤਰੀ ਬਣਾਇਆ ਗਿਆ ਹੈ। ਰਾਸ਼ਟਰਪਤੀ ਦੇ ਵੱਡੇ ਭਰਾ ਚਮਲ ਰਾਜਾਪਕਸੇ ਨੂੰ ਗ੍ਰਹਿ ਸੁਰੱਖਿਆ ਦਾ ਰਾਜ ਮੰਤਰੀ ਹੋਣ ਦੇ ਨਾਲ-ਨਾਲ ਕੈਬਨਿਟ ਮੰਤਰਾਲਾ ਦਿੱਤਾ ਗਿਆ ਹੈ। ਉਨ੍ਹਾਂ ਦੇ ਪੁੱਤਰ ਸ਼ਾਸ਼ਿੰਦਰਾ ਰਾਜਪਕਸੇ ਨੂੰ ਵੀ ਰਾਜ ਮੰਤਰਾਲਾ ਦਿੱਤਾ ਗਿਆ ਹੈ। ਸੀਨੀਅਰ ਸਿਆਸਤਦਾਨ ਦਿਨੇਸ਼ ਗੁਨਾਵਰਦੇਨਾ ਨੂੰ ਮੁੜ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All