Sri Lanka: ਸਾਈਬਰ ਅਪਰਾਧ ਸਬੰਧੀ 130 ਵਿਦੇਸ਼ੀ ਗ੍ਰਿਫ਼ਤਾਰ
ਸ੍ਰੀਲੰਕਾ ਪੁਲੀਸ ਨੇ ਪਿਛਲੇ ਦੋ ਦਿਨਾਂ ਦੌਰਾਨ ਸਾਈਬਰ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 130 ਤੋਂ ਵੱਧ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਹਨ। ਇਸ ਤਹਿਤ ਕੋਲੰਬੋ ਦੇ ਉਪ-ਨਗਰ ਥਲਾਂਗਾਮਾ ਵਿੱਚ ਬੀਤੇ ਦਿਨ ਮਾਰੇ ਗਈ ਛਾਪੇ ਦੌਰਾਨ 37 ਚੀਨੀ ਨਾਗਰਿਕ ਅਤੇ ਅੱਜ ਰਾਜਾਗਿਰੀਆ...
Advertisement
ਸ੍ਰੀਲੰਕਾ ਪੁਲੀਸ ਨੇ ਪਿਛਲੇ ਦੋ ਦਿਨਾਂ ਦੌਰਾਨ ਸਾਈਬਰ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 130 ਤੋਂ ਵੱਧ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ ਕੀਤੇ ਹਨ। ਇਸ ਤਹਿਤ ਕੋਲੰਬੋ ਦੇ ਉਪ-ਨਗਰ ਥਲਾਂਗਾਮਾ ਵਿੱਚ ਬੀਤੇ ਦਿਨ ਮਾਰੇ ਗਈ ਛਾਪੇ ਦੌਰਾਨ 37 ਚੀਨੀ ਨਾਗਰਿਕ ਅਤੇ ਅੱਜ ਰਾਜਾਗਿਰੀਆ ਵਿੱਚ 100 ਤੋਂ ਵੱਧ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮੁਲਜ਼ਮਾਂ ਵਿੱਚ ਚੀਨ, ਵੀਅਤਨਾਮ, ਮਲੇਸ਼ੀਆ, ਥਾਈਲੈਂਡ, ਮੈਡਗਾਸਕਰ ਅਤੇ ਫਿਲਪੀਨਜ਼ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। ਪੁਲੀਸ ਮੁਤਾਬਕ ਇਹ ਸਾਰੇ ਕਿਰਾਏ ਦੇ ਅਪਾਰਟਮੈਂਟ ’ਚੋਂ ਸਾਈਬਰ ਠੱਗੀ ਦੇ ਅੱਡੇ ਚਲਾ ਰਹੇ ਸਨ। ਇਨ੍ਹਾਂ ’ਤੇ ਕੰਪਿਊਟਰ ਅਪਰਾਧ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਅਜਿਹੇ ਗਰੋਹ ਸੌਖੀ ਵੀਜ਼ਾ ਪਹੁੰਚ ਦਾ ਫ਼ਾਇਦਾ ਉਠਾ ਕੇ ਇੱਥੇ ਪਹੁੰਚਦੇ ਹਨ ਅਤੇ ਡਿਜੀਟਲ ਪਲੈਟਫਾਰਮਾਂ ਰਾਹੀਂ ਵਿਦੇਸ਼ੀਆਂ ਨੂੰ ਸ਼ਿਕਾਰ ਬਣਾਉਂਦੇ ਹਨ।
Advertisement
Advertisement
×

