ਸਪੈਨਿਸ਼ ਪੁਲੀਸ ਨੇ ਹਾਕਮ ਸੋਸ਼ਲਿਸਟ ਪਾਰਟੀ ਦੇ ਦਫ਼ਤਰ ਦੀ ਤਲਾਸ਼ੀ ਲਈ
ਸਪੇਨ ਦੀ ਪੁਲੀਸ ਸੰਭਾਵੀ ਵਿੱਤੀ ਗੜਬੜ ਦੀ ਜਾਂਚ ਤਹਿਤ ਸੱਤਾਧਾਰੀ ਸੋਸ਼ਲਿਸਟ ਪਾਰਟੀ ਦੇ ਹੈੱਡਕੁਆਰਟਰ ਦੀ ਤਲਾਸ਼ੀ ਲੈ ਰਹੀ ਹੈ। ਸਿਵਲ ਗਾਰਡ ਨੇ ਦੱਸਿਆ ਕਿ ਕੇਂਦਰੀ ਮੈਡਰਿਡ ਵਿੱਚ ਮਾਰੇ ਜਾ ਰਹੇ ਛਾਪੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਪਾਰਟੀ ਲਈ ਹੋਰ ਝਟਕਾ...
Advertisement
ਸਪੇਨ ਦੀ ਪੁਲੀਸ ਸੰਭਾਵੀ ਵਿੱਤੀ ਗੜਬੜ ਦੀ ਜਾਂਚ ਤਹਿਤ ਸੱਤਾਧਾਰੀ ਸੋਸ਼ਲਿਸਟ ਪਾਰਟੀ ਦੇ ਹੈੱਡਕੁਆਰਟਰ ਦੀ ਤਲਾਸ਼ੀ ਲੈ ਰਹੀ ਹੈ। ਸਿਵਲ ਗਾਰਡ ਨੇ ਦੱਸਿਆ ਕਿ ਕੇਂਦਰੀ ਮੈਡਰਿਡ ਵਿੱਚ ਮਾਰੇ ਜਾ ਰਹੇ ਛਾਪੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਪਾਰਟੀ ਲਈ ਹੋਰ ਝਟਕਾ ਹਨ। ਉਨ੍ਹਾਂ ਦੀ ਸੋਸ਼ਲਿਸਟ ਪਾਰਟੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਸਿਵਲ ਗਾਰਡ ਨੇ ਦੱਸਿਆ ਕਿ ਪੁਲੀਸ ਨੂੰ ਨਿਆਂਇਕ ਹੁਕਮ ਮਿਲੇ ਸਨ ਕਿ ਉਹ ਹਾਕਮ ਪਾਰਟੀ ਦੇ ਸਾਬਕਾ ਮੈਂਬਰ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕੌਮੀ ਅਦਾਲਤ ਦੀ ਜਾਂਚ ਸਬੰਧੀ ਸਬੂਤ ਲੱਭਣ। ਪਿਛਲੇ ਹਫ਼ਤੇ ਇੱਕ ਹੋਰ ਅਦਾਲਤ ਨੇ ਕਿਹਾ ਸੀ ਕਿ ਉਹ ਸਰਕਾਰੀ ਏਅਰਲਾਈਨ ਦੀ ਕਰਜ਼ਮੁਆਫ਼ੀ ਵਿੱਚ ਸ਼ਕਤੀਆਂ ਦੀ ਕਥਿਤ ਦੁਰਵਰਤੋਂ ਅਤੇ ਹੋਰ ਸੰਭਾਵੀ ਅਪਰਾਧਾਂ ਬਾਰੇ ਸਾਬਕਾ ਪ੍ਰਧਾਨ ਮੰਤਰੀ ਜੋਸ ਲੁਈਸ ਰੋਡਰਿਗੁਏਜ਼ ਜ਼ਾਪਾਟੇਰੋ ਖ਼ਿਲਾਫ਼ ਜਾਂਚ ਕਰ ਰਹੀ ਹੈ। ਜ਼ਾਪਾਟੇਰੋ ਨੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।
Advertisement
Advertisement
×

