ਮੋਰੱਕੋ ਨਾਲ ਲੱਗਦੀ ਸਰਹੱਦ ’ਤੇ ਰੋਕਾਂ ਲਾਏਗਾ ਸਪੇਨ
ਸਪੇਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਉੱਤਰੀ ਅਫਰੀਕੀ ਖੇਤਰ ਸਿਓਟਾ ਦੇ ਗੁਆਂਢੀ ਮੁਲਕ ਮੋਰੱਕੋ ਵਿਚਕਾਰ ਸਮੁੰਦਰੀ ਸਰਹੱਦ ’ਤੇ 500 ਮੀਟਰ (1,600 ਫੁੱਟ) ਲੰਮਾ ਬੈਰੀਅਰ ਲਾ ਰਿਹਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ 50-60 ਹਜ਼ਾਰ ਪਰਵਾਸੀਆਂ ਵੱਲੋਂ ਸਰਹੱਦ ਪਾਰ...
People walk towards the border with Morocco leaving Spain, amid mass crossings of migrants on foot and by sea from Morocco into Spanish territory, in Ceuta, Spain, July 31, 2026. REUTERS/Jon Nazca TPX IMAGES OF THE DAY
Advertisement
ਸਪੇਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਉੱਤਰੀ ਅਫਰੀਕੀ ਖੇਤਰ ਸਿਓਟਾ ਦੇ ਗੁਆਂਢੀ ਮੁਲਕ ਮੋਰੱਕੋ ਵਿਚਕਾਰ ਸਮੁੰਦਰੀ ਸਰਹੱਦ ’ਤੇ 500 ਮੀਟਰ (1,600 ਫੁੱਟ) ਲੰਮਾ ਬੈਰੀਅਰ ਲਾ ਰਿਹਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ 50-60 ਹਜ਼ਾਰ ਪਰਵਾਸੀਆਂ ਵੱਲੋਂ ਸਰਹੱਦ ਪਾਰ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸਪੇਨ ਦੀ ਸਰਕਾਰ ਨੇ ਅੱਜ ਦੱਸਿਆ ਕਿ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 67 ਹੋ ਗਈ ਹੈ। ਇਨ੍ਹਾਂ ਵਿੱਚੋਂ ਕੁਝ ਡੁੱਬ ਗਏ ਸਨ ਅਤੇ ਕੁਝ ਬ੍ਰੇਕਵਾਟਰ ਬੈਰੀਅਰ ਨੂੰ ਪਾਰ ਕਰਨ ਦੀ ਭੱਜ-ਦੌੜ ਵਿੱਚ ਮਾਰੇ ਗਏ। ਸ਼ਨਿਚਰਵਾਰ ਸਵੇਰੇ ਸਿਓਟਾ ਦੇ ਤਾਰਾਜਲ ਸਾਹਿਲ ’ਤੇ ਤੈਰ ਕੇ ਪਹੁੰਚੇ ਕੁਝ ਥੱਕੇ-ਟੁੱਟੇ ਪਰਵਾਸੀਆਂ ਨੂੰ ਫ਼ੌਜੀਆਂ ਨੇ ਰੋਕਿਆ ਤੇ ਵਾਪਸ ਸਰਹੱਦ ਪਾਰ ਛੱਡ ਦਿੱਤਾ। ਸਪੇਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਉੱਤਰੀ ਅਫਰੀਕਾ ਵਿੱਚ ਸਪੇਨੀ ਖੇਤਰ ’ਚ ਦਾਖ਼ਲ ਹੋਣ ਵਾਲੇ ਬਹੁਤ ਸਾਰੇ ਲੋਕ ਪਹਿਲਾਂ ਹੀ ਮੋਰੱਕੋ ਵਾਪਸ ਜਾ ਚੁੱਕੇ ਹਨ। ਸਪੇਨ ਨੇ ਕਿਹਾ ਕਿ ਉਹ ਕਾਨੂੰਨ ਤੋੜਨ ਵਾਲਿਆਂ ਪ੍ਰਤੀ ਬਹੁਤ ਸਖ਼ਤ ਹੈ।
Advertisement
Advertisement
×

