ਦੱਖਣੀ ਅਫ਼ਰੀਕਾ: ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਸਮਾਪਤ

ਦੱਖਣੀ ਅਫ਼ਰੀਕਾ: ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਸਮਾਪਤ

ਜੌਹੈਨਸਬਰਗ, 8 ਅਕਤੂਬਰ

ਦੱਖਣੀ ਅਫਰੀਕਾ ਵਿੱਚ ਮਹਾਤਮਾ ਗਾਂਧੀ ਦੀ 151ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹਫ਼ਤਾ ਭਰ ਚੱਲੀ ਸਮਾਗਮਾਂ ਦੀ ਲੜੀ ਅੱਜ ਸ਼ਿਆਮ ਬੈਨੇਗਲ ਦੀ ਫ਼ਿਲਮ ‘ਦਿ ਮੇਕਿੰਗ ਆਫ ਮਹਾਤਮਾ’ ਦੀ ਵਿਸ਼ੇਸ਼ ਸਕਰੀਨਿੰਗ ਨਾਲ ਸਮਾਪਤ ਹੋ ਗਈ ਹੈ। 

ਇਸ ਪ੍ਰਾਜੈਕਟ ਦੀ ਸ਼ੁਰੂਆਤ ਜੌਹੈਨਸਬਰਗ ਵਿੱਚ ਭਾਰਤੀ ਕੌਂਸਲ ਜਨਰਲ ਅੰਜੂ ਰੰਜਨ ਵੱਲੋਂ ਡਰਬਨ ਅਤੇ ਕੇਪਟਾਊਨ ਵਿੱਚ ਹਾਈ ਕਮਿਸ਼ਨ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਕੀਤੀ ਗਈ ਸੀ। ਰੰਜਨ ਨੇ ਕਿਹਾ, ‘ਅਸੀਂ ਪਿਛਲਾ ਹਫ਼ਤਾ ਵਿਸ਼ੇਸ਼ ‘ਗਾਂਧੀ ਟਰਾਇਲ’ ਯਾਤਰਾ ’ਤੇ ਬਿਤਾਇਆ ਹੈ ਅਤੇ ਉਨ੍ਹਾਂ ਥਾਵਾਂ ’ਤੇ ਗੲੇ ਜਿੱਥੇ ਉਨ੍ਹਾਂ (ਮਹਾਤਮਾ ਗਾਂਧੀ) ਨੇ ਮਾਰਚ ਕੀਤੇ ਸਨ, ਜਿਹੜੀਆਂ ਅਦਾਲਤਾਂ ’ਚ ਉਨ੍ਹਾਂ ’ਤੇ ਮੁਕੱਦਮੇ ਚਲਾਏ ਗਏ ਅਤੇ ਜਿਹੜੀਆਂ ਜੇਲ੍ਹਾਂ ਵਿੱਚ ਉਨ੍ਹਾਂ ਸਜ਼ਾ ਕੱਟੀ ਸੀ। ਇਸ ਲਈ ਅੱਜ ਸ਼ਾਮ ਇੱਥੇ ਇਸ ਫ਼ਿਲਮ ਨਾਲ ਇਸ ਯਾਤਰਾ ਨੂੰ ਸਮਾਪਤ ਕਰਨਾ ਢੁੱਕਵਾਂ ਹੈ, ਜੋ ਸਭ ਕੁਝ ਦੁਬਾਰਾ ਯਾਦ ਕਰਵਾਉਂਦੀ ਹੈ।’’ ਫ਼ਿਲਮ ਦੀ ਸਕਰੀਨਿੰਗ ਦੀ ਸਹਿ-ਮੇਜ਼ਬਾਨੀ ਐਵੇਲਨ ਗਰੁੱਪ ਦੇ ਸੀਈਓ ਏ.ਬੀ. ਮੂਸਾ ਨੇ ਕੀਤੀ, ਜਿਨ੍ਹਾਂ ਦੇ ਪੁਰਖੇ ਦਾਦਾ ਅਬਦੁੱਲਾ ਨੇ ਨੌਜਵਾਨ ਵਕੀਲ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਕਾਨੂੰਨੀ ਲੜਾਈ ਲੜਨ ਲਈ ਦੱਖਣੀ ਅਫ਼ਰੀਕਾ ਲਿਆਂਦਾ ਸੀ। ਮੂਸਾ ਨੇ ਕਿਹਾ, ‘ਜਦੋਂ ਸ਼ਿਆਮ ਬੈਨੇਗਲ ਇਹ ਫ਼ਿਲਮ ਬਣਾ ਰਹੇ ਸਨ ਤਾਂ ਮੈਨੂੰ ਸੈੱਟ ’ਤੇ ਰਹਿਣਾ ਵਧੀਆ ਲੱਗਿਆ ਅਤੇ ਇਸ ਦੇ ਨਿਰਮਾਣ ਲਈ ਅਸੀਂ ਉਨ੍ਹਾਂ ਨਾਲ ਰਲ ਕੇ ਕੀਤਾ।’ ਸੀਨੀਅਰ ਕਾਰਕੁਨ ਪ੍ਰੇਮਾ ਨਾਇਡੂ, ਜਿਨ੍ਹਾਂ ਦੇ ਦਾਦਾ ਥਾਂਬੀ ਨਾਇਡੂ ਨੂੰ ‘ਗਾਂਧੀ ਦਾ ਬਹੁਤ ਨਜ਼ਦੀਕੀ ਦੱਸਿਆ ਜਾਂਦਾ ਹੈ, ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਦੌਰਾਨ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਹੋਰ ਵੀ ਖਾਸ ਹੈ। ਉਨ੍ਹਾਂ ਭਾਰਤ ਦੀ ਆਜ਼ਾਦੀ ’ਚ ਜਵਾਹਰ ਲਾਲ ਨਹਿਰੂ, ਮੌਲਾਨਾ ਕਲਾਮ ਆਜ਼ਾਦ ਅਤੇ ਭਗਤ ਸਿੰਘ ਵੱਲੋਂ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All