ਸਿੰਗਾਪੁਰ, 5 ਸਤੰਬਰ
ਭਾਰਤੀ ਮੂਲ ਦੇ ਸਿੰਗਾਪੁਰੀ ‘ਰੈਪਰ’ ਸੁਭਾਸ਼ ਨਾਇਰ ਨੂੰ ਆਨਲਾਈਨ ਪੋਸਟ ਰਾਹੀਂ ਫਿਰਕੂ ਤੇ ਧਾਰਮਿਕ ਸਮੂਹਾਂ ਵਿਚਾਲੇ ਭੜਕਾਹਟ ਵਧਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਅੱਜ ਛੇ ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਜੁਲਾਈ 2019 ਤੋਂ ਮਾਰਚ 2021 ਵਿਚਾਲੇ ਆਨਲਾਈਨ ਪੋਸਟ ਰਾਹੀਂ ਨਸਲਾਂ ਤੇ ਧਰਮ ਵਿਚਾਲੇ ਤੁਲਨਾ ਕਰਨ ਨਾਲ ਸਬੰਧਤ ਟਿੱਪਣੀਆਂ ਲਈ ਇਸ ਸਾਲ 23 ਜੁਲਾਈ ਨੂੰ ਦੋਸ਼ੀ ਪਾਇਆ ਗਿਆ ਸੀ। ਉਸ ਦਾ ਪੂਰਾ ਨਾਂ ਸੁਭਾਸ਼ ਗੋਵਨਿ ਪ੍ਰਭਾਕਰ ਨਾਇਰ ਹੈ। ਜ਼ਿਲ੍ਹਾ ਜੱਜ ਸੈਫੂਦੀਨ ਸਰਵਨ ਨੇ ਇਸਤਗਾਸਾ ਧਿਰ ਦੀ ਇਸ ਦਲੀਲ ਨਾਲ ਸਹਿਮਤੀ ਜ਼ਾਹਿਰ ਕੀਤੀ ਕਿ ਅਜਿਹੇ ਅਪਰਾਧਾਂ ਦੀ ਰੋਕਥਾਮ ‘ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਯੁੱਗ ’ਚ ਵੱਧ ਮਹੱਤਵ ਰੱਖਦੀ ਹੈ ਕਿਉਂਕਿ ਗਲਤ ਇਰਾਦੇ ਵਾਲੇ ਨਸਲੀ ਸੁਨੇਹੇ ਤੁਰੰਤ ਹੀ ਵੱਡੇ ਪੱਧਰ ’ਤੇ ਫੈਲਾਏ ਜਾ ਸਕਦੇ ਹਨ।’ -ਪੀਟੀਆਈ