DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਮੁਜ਼ ਜਲ ਮਾਰਗ ’ਚ ਜਹਾਜ਼ ਫਸਿਆ

ਇਰਾਨ ਵੱਲੋਂ ਤੈਅ ਰੂਟ ਦੀ ਨਹੀਂ ਕੀਤੀ ਪਾਲਣਾ; ਘੱਟ ਪਾਣੀਆਂ ’ਚ ਫਸਿਆ

  • fb
  • twitter
  • whatsapp
  • whatsapp
featured-img featured-img
ਓਮਾਨ ਦੇ ਮੁਸੰਦਮ ਨੇੜੇ ਹਰਮੁਜ਼ ਜਲ ਮਾਰਗ ’ਚ ਵਿਚਰ ਰਹੇ ਜਹਾਜ਼। -ਫੋਟੋ: ਰਾਇਟਰਜ਼
Advertisement

ਇਰਾਨ ਵੱਲੋਂ ਤੈਅ ਕੀਤੇ ਗਏ ਮਾਰਗ ਦੀ ਪਾਲਣਾ ਨਾ ਕਰਨ ਕਰ ਕੇ ਇਕ ਜਹਾਜ਼ ਹਰਮੁਜ਼ ਜਲ ਮਾਰਗ ’ਚ ਫਸ ਗਿਆ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰਭਾਵਿਤ ਜਹਾਜ਼ ਦੀ ਪਛਾਣ ਵਿਦੇਸ਼ੀ ਕੰਟੇਨਰ ਬੇੜੇ ਵਜੋਂ ਕੀਤੀ ਹੈ। ਰਿਪੋਰਟ ’ਚ ਆਖਿਆ ਗਿਆ ਹੈ ਕਿ ਜਹਾਜ਼ ’ਚ ਸਾਮਾਨ ਲੱਦਿਆ ਹੋਇਆ ਹੈ ਅਤੇ ਪਾਣੀ ਘੱਟ ਹੋਣ ਕਾਰਨ ਉਹ ਉਥੇ ਫਸ ਗਿਆ। ਟੀ ਵੀ ਨੇ ਕਿਹਾ ਕਿ ਜਲ ਮਾਰਗ ’ਚ ਜਹਾਜ਼ ਮਾਲਕਾਂ ਅਤੇ ਕੈਪਟਨਾਂ ਨੂੰ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।

ਇਰਾਨ ਦੀ ਜਲ ਸੈਨਾ ਨੇ ਵਾਰ ਵਾਰ ਚਿਤਵਾਨੀ ਦਿੱਤੀ ਹੈ ਕਿ ਫ਼ਾਰਸ ਦੀ ਖਾੜੀ ’ਚ ਤੈਅ ਕੀਤੇ ਗਏ ਮਾਰਗ ਤੋਂ ਵੱਖ ਹੋਣ ’ਤੇ ਉਨ੍ਹਾਂ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਇਰਾਨੀ ਸਰਕਾਰੀ ਟੀ ਵੀ ਦੀ ਰਿਪੋਰਟ ਦਾ ਮਕਸਦ ਇਰਾਨ ਦੇ ਉਨ੍ਹਾਂ ਦਾਅਵਿਆਂ ਨੂੰ ਪੁਖ਼ਤਾ ਕਰਨਾ ਹੈ ਜੋ ਤਹਿਰਾਨ ਨੇ ਅਮਰੀਕਾ-ਇਰਾਨ ਜੰਗ ਮਗਰੋਂ ਜਲ ਮਾਰਗ ’ਤੇ ਕੰਟਰੋਲ ਸਬੰਧੀ ਕੀਤੇ ਹਨ।

Advertisement

ਇਹ ਘਟਨਾਕ੍ਰਮ ਉਦੋਂ ਵਾਪਰਿਆ ਹੈ ਜਦੋਂ ਜੰਗ ਮੁਕੰਮਲ ਤੌਰ ’ਤੇ ਖ਼ਤਮ ਕਰਨ ਸਬੰਧੀ ਵਾਰਤਾ ਲਈ ਅਮਰੀਕਾ ਦੇ ਪੱਛਮੀ ਏਸ਼ੀਆ ਮਾਮਲਿਆਂ ਦੇ ਸਫ਼ੀਰ ਸਟੀਵ ਵਿਟਕੌਫ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਕਤਰ ਦੇ ਦੋਹਾ ’ਚ ਮੌਜੂਦ ਹਨ। ਦੋ ਖੇਤਰੀ ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਬੁੱਧਵਾਰ ਨੂੰ ਕਤਰ ’ਚ ਤਕਨੀਕੀ ਪੱਧਰ ਦੀ ਗੱਲਬਾਤ ਸ਼ੁਰੂ ਹੋਈ ਪਰ ਜਲ ਮਾਰਗ ਅਤੇ ਲੈਬਨਾਨ ਮੁਤੱਲਕ ਮਤਭੇਦ ਹਾਲੇ ਵੀ ਕਾਇਮ ਹਨ। ਇਰਾਨ ਨੇ ਵਾਰਤਾ ਸ਼ੁਰੂ ਹੋਣ ਬਾਰੇ ਫ਼ੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਕਤਰ ਨੇ ਅਮਰੀਕੀ ਆਗੂਆਂ ਅਤੇ ਆਪਣੇ ਵਿਦੇਸ਼ ਮੰਤਰੀ ਸ਼ੇਖ਼ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ ਥਾਨੀ ਵਿਚਾਲੇ ਹੋਈ ਮੀਟਿੰਗ ਦੀ ਪੁਸ਼ਟੀ ਕੀਤੀ ਹੈ।

Advertisement

ਵੈਂਸ ਤੇ ਰੂਬੀਓ ਲਈ ਇਰਾਨ ਮੁੱਦਾ ਪ੍ਰੀਖਿਆ ਦੀ ਘੜੀ

ਵਾਸ਼ਿੰਗਟਨ: ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੌਮੀ ਸੁਰੱਖਿਆ ਏਜੰਡੇ ਨੂੰ ਲਾਗੂ ਕਰਨ ਦੇ ਮਾਮਲੇ ’ਚ ਵੱਖੋ-ਵੱਖਰੇ ਰੁਖ਼ ਅਪਣਾਉਂਦੇ ਨਜ਼ਰ ਆ ਰਹੇ ਹਨ। ਵੈਂਸ ਇਜ਼ਰਾਈਲ ਵੱਲੋਂ ਲੈਬਨਾਨ ’ਚ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧੀ ਹਨ ਜਦਕਿ ਰੂਬੀਓ ਲਗਾਤਾਰ ਇਜ਼ਰਾਈਲ ਨੂੰ ਹਮਾਇਤ ਦਿੰਦੇ ਆ ਰਹੇ ਹਨ। ਦੋਹਾਂ ਲਈ ਇਰਾਨ ਮੁੱਦਾ ਪ੍ਰੀਖਿਆ ਦੀ ਘੜੀ ਹੈ। ਉਂਜ ਰਿਪਬਲਿਕਨ ਪਾਰਟੀ ’ਚ ਵਿਚਾਰਕ ਮਤਭੇਦਾਂ ਦਰਮਿਆਨ ਦੋਵੇਂ ਆਗੂ 2028 ਦੀਆਂ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਵਜੋਂ ਮਜ਼ਬੂਤ ਦਾਅਵੇਦਾਰ ਹਨ। -ਏਪੀ

Advertisement
×