DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sexual Violence: Israel ਤੇ Russian ਫ਼ੌਜਾਂ UN ਦੀ ਕਾਲੀ ਸੂਚੀ ’ਚ ਸ਼ਾਮਲ

ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਟਕਰਾਵਾਂ ਵਿੱਚ ਜਿਨਸੀ ਹਿੰਸਾ ਨੂੰ ਦਸਤਾਵੇਜ਼ੀ ਰੂਪ ਦਿੰਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਰੂਸੀ ਤੇ ਇਜ਼ਰਾਇਲੀ ਫ਼ੌਜਾਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਜ਼ਰਾਈਲ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ 35 ਸਫ਼ਿਆਂ...

  • fb
  • twitter
  • whatsapp
  • whatsapp
Advertisement

ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਟਕਰਾਵਾਂ ਵਿੱਚ ਜਿਨਸੀ ਹਿੰਸਾ ਨੂੰ ਦਸਤਾਵੇਜ਼ੀ ਰੂਪ ਦਿੰਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਰੂਸੀ ਤੇ ਇਜ਼ਰਾਇਲੀ ਫ਼ੌਜਾਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਜ਼ਰਾਈਲ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ 35 ਸਫ਼ਿਆਂ ਦੀ ਰਿਪੋਰਟ, ਜਿਸ ਨੂੰ ਸੰਯੁਕਤ ਰਾਸ਼ਟਰ ਵਿੱਚ ਇਜ਼ਰਾਇਲੀ ਮਿਸ਼ਨ ਨੇ ਸ਼ੁੱਕਰਵਾਰ ਨੂੰ ਇਸ ਦੇ ਸੰਭਾਵੀ ਜਾਰੀ ਹੋਣ ਤੋਂ ਪਹਿਲਾਂ, ਵੀਰਵਾਰ ਦੇਰ ਰਾਤ ਸਾਂਝਾ ਕੀਤਾ, ਦੁਨੀਆ ਭਰ ਦੇ ਟਕਰਾਅ ਦੌਰਾਨ ਜਿਨਸੀ ਹਿੰਸਾ ਜਾਂ ਉਸ ਲਈ ਜ਼ਿੰਮੇਵਾਰ ਹੋਣ ਦੇ ਸ਼ੱਕ ਵਿੱਚ; ਇਕ ਦਰਜਨ ਦੇਸ਼ਾਂ ਦੀਆਂ 77 ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਕਾਲੀ ਸੂਚੀ ਵਿੱਚ ਰੱਖਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 2024 ਦੇ ਮੁਕਾਬਲੇ 2025 ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

ਇਸ ਸਾਲ ਪਹਿਲੀ ਵਾਰ ਰੂਸੀ ਫ਼ੌਜਾਂ ਤੇ ਸੁਰੱਖਿਆ ਬਲਾਂ ਨੂੰ ਵੀ ਯੂਕਰੇਨ ਵਿੱਚ ਜੰਗ ਦੌਰਾਨ ਜੰਗੀ ਕੈਦੀਆਂ ਤੇ ਆਮ ਨਾਗਰਿਕਾਂ ਖ਼ਿਲਾਫ਼ ਜਿਨਸੀ ਹਿੰਸਾ ਦੇ ਦੋਸ਼ਾਂ ਤਹਿਤ ਬਲੈਕਲਿਸਟ ਕੀਤਾ ਗਿਆ ਹੈ। 2025 ਦੀ ਸੂਚੀ ਵਿੱਚ ਇਜ਼ਰਾਈਲ ਦੇ ਹਥਿਆਰਬੰਦ ਤੇ ਸਲਾਮਤੀ ਦਸਤਿਆਂ ਤੋਂ ਇਲਾਵਾ ਹਮਾਸ ਦਹਿਸ਼ਤਗਰਦ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਜ਼ਰਾਈਲ ’ਤੇ 7 ਅਕਤੂਬਰ 2023 ਦੇ ਹਮਲੇ ਮਗਰੋਂ ਬਲੈਕਲਿਸਟ ਕੀਤਾ ਗਿਆ ਸੀ। ਯੂ ਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਪਿਛਲੇ ਸਾਲ ਦੀ ਰਿਪੋਰਟ ਵਿੱਚ ਇਜ਼ਰਾਈਲ ਤੇ ਰੂਸ ਦੋਵਾਂ ਨੂੰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਸੀ।

Advertisement

ਦੋਵਾਂ ਮੁਲਕਾਂ ਦੇ ਰਾਜਦੂਤਾਂ ਨੇ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਖ਼ਿਲਾਫ਼ ਰੋਸ ਜਤਾਉਂਦਿਆਂ ਗੁਟੇਰੇਜ਼ ਨੂੰ ਰੱਜ ਕੇ ਭੰਡਿਆ ਹੈ।

Advertisement

Advertisement
×