DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Manitoba ਦੇ Seven Oaks ਹਸਪਤਾਲ ਦੀ Rating 1.64 Star

ਮਰੀਜ਼ਾਂ ਦੀ ਨਾਰਾਜ਼ਗੀ ਨੇ ਸਿਹਤ ਸੇਵਾ ਦੀ ਪੋਲ ਖੋਲ੍ਹੀ

  • fb
  • twitter
  • whatsapp
  • whatsapp
Advertisement

ਅੱਜ ਦੇ ਡਿਜੀਟਲ ਦੌਰ ਵਿੱਚ ਗੂਗਲ ਰੇਟਿੰਗ ਸਿਰਫ਼ ਸਟਾਰ ਨਹੀਂ, ਭਰੋਸੇ ਦਾ ਸੰਕੇਤ ਬਣ ਗਈ ਹੈ। ਰੈਸਟੋਰੈਂਟ ਤੋਂ ਹਸਪਤਾਲ, ਹੋਟਲ ਤੋਂ ਦੁਕਾਨ ਅਤੇ ਉਤਪਾਦ ਤੋਂ ਸੇਵਾ ਤੱਕ, ਲੋਕ ਫ਼ੈਸਲਾ ਕਰਨ ਤੋਂ ਪਹਿਲਾਂ ਦੂਜਿਆਂ ਦੇ ਤਜਰਬੇ ਪੜ੍ਹਦੇ ਹਨ। 2026 ਦੇ ਸਰਵੇਖਣ ਵਿੱਚ 85 ਫ਼ੀਸਦੀ ਖ਼ਪਤਕਾਰਾਂ ਨੇ ਕਿਹਾ ਕਿ ਚੰਗੀਆਂ ਸਮੀਖਿਆਵਾਂ ਉਨ੍ਹਾਂ ਨੂੰ ਕਾਰੋਬਾਰ ਚੁਣਨ ਵੱਲ ਵਧਾਉਂਦੀਆਂ ਹਨ। ਮੈਨੀਟੋਬਾ ਦੇ ‘ਸੈਵਨ ਓਕਸ’ ਜਨਰਲ ਹਸਪਤਾਲ ਦੀ ਗੂਗਲ ਰੇਟਿੰਗ ਨੇ ਸੂਬੇ ਦੀ ਸਿਹਤ ਸੇਵਾ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। 2026 ਦੀ ਰਿਪੋਰਟ ਮੁਤਾਬਕ 2025 ਦੌਰਾਨ ਹਸਪਤਾਲ ਨੂੰ 5 ਵਿੱਚੋਂ ਸਿਰਫ਼ 1.64 ਸਟਾਰ ਮਿਲੇ, ਜੋ ਕੈਨੇਡਾ ਦੇ 84 ਵੱਡੇ ਹਸਪਤਾਲਾਂ ਵਿੱਚ ਸਭ ਤੋਂ ਘੱਟ ਰੇਟਿੰਗ ਸੀ। ਇਸ ਦੇ ਉਲਟ, ਕੈਨੇਡਾ ਦੇ ਸਭ ਤੋਂ ਵੱਧ ਰੇਟਿੰਗ ਵਾਲੇ ਹਸਪਤਾਲ ਮਾਊਂਟ ਸੇਂਟ ਜੋਸਫ ਹਸਪਤਾਲ, ਬ੍ਰਿਟਿਸ਼ ਕੋਲੰਬੀਆ ਨੂੰ ਗੂਗਲ ’ਤੇ 4.25 ਸਟਾਰ ਮਿਲੇ। ਇਹ ‘ਸੈਵਨ ਓਕਸ’ ਦੀ 1.64 ਸਟਾਰ ਰੇਟਿੰਗ ਨਾਲੋਂ 2.61 ਅੰਕ ਵੱਧ ਹੈ। ਇਹ ਵੱਡਾ ਫ਼ਰਕ ਮਰੀਜ਼ਾਂ ਦੇ ਤਜਰਬੇ ਅਤੇ ਸੇਵਾ-ਸੰਤੁਸ਼ਟੀ ਵਿੱਚ ਸਪੱਸ਼ਟ ਅੰਤਰ ਵੱਲ ਇਸ਼ਾਰਾ ਕਰਦਾ ਹੈ। ਰਿਪੋਰਟ ਅਨੁਸਾਰ ‘ਸੈਵਨ ਓਕਸ’ ਦੀ ਰੇਟਿੰਗ ਪਿਛਲੇ ਸਾਲ ਦੇ ਮੁਕਾਬਲੇ 0.82 ਅੰਕ ਹੇਠਾਂ ਗਈ ਹੈ। ਇਹ ਨਿਘਾਰ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਭਰ ਦੇ ਹਸਪਤਾਲ ਮਰੀਜ਼ਾਂ ਦੀ ਵਧਦੀ ਮੰਗ, ਸਟਾਫ ਦੀ ਘਾਟ ਅਤੇ ਲੰਬੀਆਂ ਉਡੀਕਾਂ ਨਾਲ ਜੂਝ ਰਹੇ ਹਨ। ਇਸ ਦੇ ਉਲਟ ਵਿਨੀਪੈੱਗ ਦੇ ਹੈਲਥ ਸਾਇੰਸ ਸੈਂਟਰ ਦੀ ਗੂਗਲ ਰੇਟਿੰਗ ਵਿੱਚ 0.97 ਅੰਕ ਦਾ ਸੁਧਾਰ ਦਰਜ ਕੀਤਾ ਗਿਆ ਅਤੇ ਉਸ ਦੀ ਰੇਟਿੰਗ 3.05 ਸਟਾਰ ਰਹੀ।

Advertisement
Advertisement
×