DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਗਿਆਨੀ ਲੁਪਤ ਹੋ ਰਹੀਆਂ ਚਿੜੀਆਂ ਬਚਾਉਣ ਲੱਗੇ

ਕਈ ਪ੍ਰਜਾਤੀਆਂ ਡਾਇਨੋਸੋਰਾਂ ਦੇ ਸਮੇਂ ਦੀਆਂ; ਰੁਫਸ ਸਕ੍ਰਬ-ਬਰਡ ਦੀ ਗਿਣਤੀ 2000 ਤੋਂ ਘਟੀ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਵਿਗਿਆਨੀ ਲੁਪਤ ਹੋ ਰਹੀਆਂ ਚਿੜੀਆਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾ ਰਹੇ ਹਨ। ਇਸ ਤਹਿਤ ਪੰਜ ਕਿਸਮ ਦੀਆਂ ਚਿੜੀਆਂ ਦੀ ਖੋਜ ਕੀਤੀ ਜਾ ਰਹੀ ਹੈ, ਜਿਨ੍ਹਾਂ ’ਚੋਂ ਕਈ ਪ੍ਰਜਾਤੀਆਂ ਅਜਿਹੀਆਂ ਹਨ, ਜੋ ਧਰਤੀ ’ਤੇ ਡਾਇਨੋਸੋਰਾਂ ਦੇ ਸਮੇਂ ਤੋਂ ਮੌਜੂਦ ਹਨ। ਵਿਗਿਆਨੀ ਇਨ੍ਹਾਂ ਪੰਛੀਆਂ ਦਾ ਡੀ ਐੱਨ ਏ ਲੈ ਕੇ ਇਨ੍ਹਾਂ ਦੀ ਹੋਂਦ ਅਤੇ ਇੱਕ ਕਲੋਨੀ ਤੋਂ ਦੂਜੀ ਕਲੋਨੀ ਦੀਆਂ ਚਿੜੀਆਂ ਵਿੱਚ ਫਰਕ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਰੁਫਸ ਸਕ੍ਰਬ-ਬਰਡ ਦੁਨੀਆ ਦੀ ਸਭ ਤੋਂ ਪੁਰਾਣੀ ਬਚੀ ‘ਸੌਂਗਬਰਡ’ ਪ੍ਰਜਾਤੀਆਂ ’ਚੋਂ ਇੱਕ ਹੈ। ਮੁਲਕ ਵਿੱਚ ਇਨ੍ਹਾਂ ਦੀ ਗਿਣਤੀ 2000 ਤੋਂ ਵੀ ਘੱਟ ਰਹਿ ਗਈ ਹੈ। ਨਿਊ ਸਾਊਥ ਵੇਲਜ਼ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਵਿਭਾਗ ਦੇ ਅਧਿਕਾਰੀ ਬ੍ਰਾਇਨ ਹਾਕਿੰਸ ਨੇ ਦੱਸਿਆ ਕਿ ਡੀ ਐੱਨ ਏ ਪ੍ਰਾਜੈਕਟ ਦਾ ਮਕਸਦ ਪੰਜ ਵੱਖ-ਵੱਖ ਇਲਾਕਿਆਂ ਵਿੱਚ ਪੰਛੀਆਂ ਦੇ ਜੈਨੇਟਿਕ ਅੰਤਰਾਂ ਨੂੰ ਸਮਝਣਾ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਲੁਪਤ ਹੋ ਰਹੇ ਪੰਛੀਆਂ ਨੂੰ ਦੇਖਣਾ ਅਤੇ ਫੜਨਾ ਬਹੁਤ ਔਖਾ ਹੈ ਕਿਉਂਕਿ ਇਹ ‘ਗੋਂਡਵਾਨਨ’ ਕਿਸਮ ਦੇ ਸੰਘਣੇ ਜੰਗਲਾਂ ਵਿੱਚ ਰਹਿੰਦੇ ਹਨ। 2019-20 ਵਿੱਚ ਜੰਗਲਾਂ ’ਚ ਲੱਗੀ ਭਿਆਨਕ ਅੱਗ ਨੇ ਇਨ੍ਹਾਂ ਪੰਛੀਆਂ ਦੇ ਰਹਿਣ ਬਸੇਰਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।

Advertisement
Advertisement
×