Ukraine ਦੇ ਡਰੋਨ ਹਮਲੇ ’ਚ ਰੂਸੀ ਤੇਲ ਟਰਮੀਨਲ ਤਬਾਹ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਸੇਂਟ ਪੀਟਰਸਬਰਗ ਵਿੱਚ ਤੇਲ ਟਰਮੀਨਲ ’ਤੇ ਹਮਲਾ ਕਰ ਕੇ ਉਸ ਨੂੰ ਅੱਗ ਲਗਾ ਦਿੱਤੀ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਰੂਸੀ ਸ਼ਹਿਰ ਸਾਲਾਨਾ ਕੌਮਾਂਤਰੀ ਵਿੱਤੀ...
Advertisement
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਸੇਂਟ ਪੀਟਰਸਬਰਗ ਵਿੱਚ ਤੇਲ ਟਰਮੀਨਲ ’ਤੇ ਹਮਲਾ ਕਰ ਕੇ ਉਸ ਨੂੰ ਅੱਗ ਲਗਾ ਦਿੱਤੀ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਰੂਸੀ ਸ਼ਹਿਰ ਸਾਲਾਨਾ ਕੌਮਾਂਤਰੀ ਵਿੱਤੀ ਫੋਰਮ ਦੀ ਮੇਜ਼ਬਾਨੀ ਕਰ ਰਿਹਾ ਹੈ ਜਿਸ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਸ਼ਣ ਵੀ ਦੇਣਾ ਹੈ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਡਰੋਨਾਂ ਨੇ ਟਰਮੀਨਲ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਹਜ਼ਾਰ ਕਿਲੋਮੀਟਰ (600 ਮੀਲ) ਤੋਂ ਵੱਧ ਦੂਰੀ ਤੋਂ ਉਡਾਣ ਭਰੀ। ਹਮਲੇ ਤੋਂ ਬਾਅਦ ਸ਼ਹਿਰ ਦੀ ਬੰਦਰਗਾਹ ਉੱਪਰ ਕਾਲਾ ਧੂੰਆਂ ਉਠਦਾ ਦਿਖਾਈ ਦਿੱਤਾ। ਦੂਜੇ ਪਾਸੇ ਰੂਸੀ ਅਧਿਕਾਰੀਆਂ ਨੇ ਵਧੇਰੇ ਜਾਣਕਾਰੀ ਦਿੱਤੇ ਬਿਨਾਂ ਸਿਰਫ ਇੰਨਾ ਕਿਹਾ ਕਿ ਯੂਕਰੇਨੀ ਡਰੋਨ ਹਮਲੇ ਨੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਸੇਂਟ ਪੀਟਰਸਬਰਗ ਦੇ ਹਵਾਈ ਅੱਡੇ ਨੇ ਕੁਝ ਸਮੇਂ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ।
Advertisement
Advertisement
×

