DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੀਵ ਤੇ ਹੋਰ ਸ਼ਹਿਰਾਂ ’ਤੇ ਰੂਸੀ Air Strikes

ਅੱਧੀ ਰਾਤ ਨੂੰ ਕੀਤੇ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ 16 ਆਮ ਨਾਗਰਿਕ ਹਲਾਕ; 100 ਤੋਂ ਵੱਧ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਕੀਵ ਵਿੱਚ ਰੂਸੀ ਡਰੋਨ ਤੇ ਮਿਜ਼ਾਈਲ ਹਮਲੇ ਵਾਲੀ ਜਗ੍ਹਾ ਖੜ੍ਹਾ ਇਕ ਸ਼ਖ਼ਸ। -ਫੋਟੋ:ਰਾਇਟਰਜ਼
Advertisement

ਰੂਸ ਵੱੱਲੋ ਕੀਵ ਤੇ ਹੋਰ ਯੂਕਰੇਨੀ ਸ਼ਹਿਰਾਂ ’ਤੇ ਅੱਧੀ ਰਾਤ ਨੂੰ ਕੀਤੇ ਸੈਂਕੜੇ ਡਰੋਨ ਤੇ ਦਰਜਨਾਂ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 16 ਸਿਵਲੀਅਨ ਮਾਰੇ ਗਏ ਤੇ 100 ਤੋਂ ਵੱਧ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਰਿਹਾਇਸ਼ੀ ਇਮਾਰਤਾਂ ਦੇ ਮਲਬੇ ਹੇਠ ਦੱਬੇ ਗਏ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਯੂਕਰੇਨੀ ਸ਼ਹਿਰ ਨਿਪਰੋ ’ਚ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੇ ਕਰਮੀਆਂ ਨੇ ਮਲਬੇ ਹੇਠੋਂ ਤਿੰਨ ਸਾਲਾ ਬੱਚੇ ਤੇ ਮਾਂ ਦੀ ਲਾਸ਼ ਸਣੇ ਉਸ ਦੇ ਅੱਠ ਸਾਲਾ ਪੁੱਤ ਦੀ ਲਾਸ਼ ਵੀ ਬਾਹਰ ਕੱਢੀ ਹੈ। ਅੱਧੀ ਰਾਤ ਨੂੰ ਸ਼ੁਰੂ ਹੋਏ ਹਮਲੇ ਦਿਨ ਚੜ੍ਹਦੇ ਤੱਕ ਜਾਰੀ ਰਹੇ ਤੇ ਵੱਖ-ਵੱਖ ਸ਼ਹਿਰਾਂ ’ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਰੂਸ ਵੱਲੋਂ ਹਵਾਈ ਹਮਲਿਆਂ ਦੀ ਚਿਤਾਵਨੀ ਮਗਰੋਂ ਕੀਵ ਵਿੱਚ ਰਹਿੰਦੇ ਲੋਕਾਂ ਦੀ ਜਾਨ ਹਲਕ ’ਚ ਆਈ ਹੋਈ ਹੈ। ਰੂਸ ਨੇ ਵਿਦੇਸ਼ੀ ਕੂਟਨੀਤਕਾਂ ਨੂੰ ਯੂਕਰੇਨੀ ਰਾਜਧਾਨੀ ਛੱਡਣ ਦੀ ਚਿਤਾਵਨੀ ਦਿੱਤੀ ਸੀ। ਉੱਧਰ, ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਹਮਲਿਆਂ ਦੇ ਜਵਾਬ ਵਿੱਚ ਕਿਹਾ, ‘‘ਵੱਡੇ ਪੱਧਰ ’ਤੇ ਹਮਲਾ ਅਤੇ ਰੂਸ ਦਾ ਸਪੱਸ਼ਟ ਬਿਆਨ: ਜੇ ਯੂਕਰੇਨ ਨੂੰ ਬੈਲਿਸਟਿਕ ਮਿਜ਼ਾਈਲਾਂ ਅਤੇ ਹੋਰ ਮਿਜ਼ਾਈਲ ਹਮਲਿਆਂ ਤੋਂ ਬਚਾਇਆ ਨਹੀਂ ਜਾਂਦਾ, ਤਾਂ ਇਹ ਹਮਲੇ ਜਾਰੀ ਰਹਿਣਗੇ।’’ ਯੂਕਰੇਨੀ ਸਦਰ ਨੇ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਨੂੰ ਵਧੇਰੇ ਮਦਦ ਤੇ ਹਮਾਇਤ ਦੀ ਅਪੀਲ ਕੀਤੀ ਹੈ।

Advertisement
Advertisement
×