ਰੂਸ ਦੀ ਪ੍ਰਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਕਿਹਾ ਕਿ ਉਸ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਬਾਨੀ ਤੇ ਮਾਲਕ ਪਾਵੇਲ ਦੁਰੋਵ ਉੱਤੇ ਦਹਿਸ਼ਤਗਰਦਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਉਂਦਿਆਂ ਉਸ ਨੂੰ ਕੌਮਾਂਤਰੀ ਪੱਧਰ ’ਤੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਵਿੱਚ ਰੱਖਿਆ ਹੈ। ਦੁਰੋਵ ’ਤੇ ਦੋਸ਼ ਅਜਿਹੇ ਮੌਕੇ ਲੱਗੇ ਹਨ ਜਦੋਂ ਰੂਸੀ ਅਥਾਰਿਟੀਜ਼ ਨੇ ਦੇਸ਼ ਦੇ ਸਭ ਤੋਂ ਮਕਬੂਲ ਮੈਸੇਜਿੰਗ ਐਪ ’ਤੇ ਪਾਬੰਦੀਆਂ ਆਇਦ ਕੀਤੀਆਂ ਹਨ; ਹਾਲਾਂਕਿ ਇਹ ਇੰਟਰਨੈੱਟ ਨੂੰ ਆਪਣੇ ਕੰਟਰੋਲ ਅਧੀਨ ਲਿਆਉਣ ਲਈ ਕਰੈਮਲਿਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ। ਫੈਡਰਲ ਸਕਿਓਰਿਟੀ ਸਰਵਿਸ ਨੇ ਟੈਲੀਗ੍ਰਾਮ ਪ੍ਰਸ਼ਾਸਨ ਉੱਤੇ ‘ਕਈ ਚੈਨਲਾਂ, ਚੈਟਸ ਤੇ ਬੋਟਸ’ ਨੂੰ ਹਟਾਉਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਇਆ ਸੀ, ਜਿਨ੍ਹਾਂ ਦੀ ਯੂਕਰੇਨੀ ਇੰਟੈਲੀਜੈਂਸ ਏਜੰਸੀਆਂ, ਦਹਿਸ਼ਤਗਰਦਾਂ ਤੇ ਕੱਟੜਪੰਥੀ ਜਥੇਬੰਦੀਆਂ ਵੱਲੋਂ ਸਾਬੋਤਾਜ ਤੇ ਅਤਿਵਾਦ, ਸਮੂਹਿਕ ਕਤਲ ਤੇ ਸਾਈਬਰ ਧੋਖਾਧੜੀ ਜਿਹੀਆਂ ਕਾਰਵਾਈਆਂ ਲਈ ਬੜੀ ਸਰਗਰਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਏਜੰਸੀ ਨੇ ਦੋਸ਼ ਲਾਇਆ ਕਿ ਯੂਕਰੇਨੀ ਸੁਰੱਖਿਆ ਟੈਲੀਗ੍ਰਾਮ ਉੱਤੇ ਮਕਬੂਲ ਡੇਟਿੰਗ ਚੈਟਬੋਟ ਦਾ ਇਸਤੇਮਾਲ ਕਰ ਕੇ ਰੂਸੀ ਲੋਕਾਂ ਨੂੰ ‘ਭੰਨ-ਤੋੜ ਤੇ ਦਹਿਸ਼ਤੀ ਸਰਗਰਮੀਆਂ’ ਲਈ ਭਰਮਾ ਕੇ ਭਰਤੀ ਕਰ ਰਹੀਆਂ ਹਨ। ਏਜੰਸੀ ਨੇ ਕਿਹਾ ਕਿ ਜਲਾਈ 2025 ਤੋਂ ਹੁਣ ਤੱਕ ਇਸ ਚੈਟਬੋਟ ਦੇ 46 ਵਰਤੋਂਕਾਰ ਨੂੰ ਕਾਨੂੰਨੀ ਅਧਿਕਾਰੀਆਂ ’ਤੇ ਹਮਲੇ, ਅੱਗਜ਼ਨੀ ਤੇ ਹੋਰਨਾਂ ਅਪਰਾਧਾਂ ਲਈ ਹਿਰਾਸਤ ਵਿੱਚ ਲਿਆ ਲਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

