DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Russia war: ਯੂਕਰੇਨ ’ਤੇ ਰੂਸ ਦੇ ਹਮਲੇ ’ਚ ਭਾਰਤੀ ਸਣੇ 12 ਹਲਾਕ

ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ

  • fb
  • twitter
  • whatsapp
  • whatsapp
featured-img featured-img
ਬੋਰਿਸਪਿਲ ’ਤੇ ਰੂਸੀ ਹਮਲੇ ਵਿੱਚ ਆਪਣਾ ਅਪਾਰਟਮੈਂਟ ਤਬਾਹ ਹੋਣ ਤੋਂ ਬਾਅਦ ਉਦਾਸ ਬੈਠੀ ਨਤਾਲੀਆ ਅਤੇ ਉਸ ਦੀ ਛੇ ਸਾਲਾ ਬੱਚੀ ਏਲੀਆ। -ਫੋਟੋ: ਰਾਇਟਰਜ਼
Advertisement
ਯੂਕਰੇਨ ’ਤੇ ਰੂਸ ਦੇ ਹਾਲੀਆ ਹਮਲਿਆਂ ’ਚ ਮਾਰੇ ਗਏ 12 ਜਣਿਆਂ ’ਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਹਮਲਿਆਂ ’ਚ ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਰਿਹਾਇਸ਼ੀ ਇਮਾਰਤਾਂ ਅਤੇ ਗ਼ੈਰ-ਫ਼ੌਜੀ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ।

ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਕਿ ਲੰਘੀ ਸ਼ਾਮ ਤੋਂ ਓਡੇਸਾ ਸ਼ਹਿਰ ਅਤੇ ਉਸ ਦੇ ਨੇੜਲੇ ਖੇਤਰਾਂ ’ਚ ਹਵਾਈ ਬੰਬਾਂ ਅਤੇ ਡਰੋਨਾਂ ਨਾਲ ਹਮਲੇ ਜਾਰੀ ਹਨ ਜਿਸ ਨਾਲ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਨ੍ਹਾਂ ਹਮਲਿਆਂ ’ਚ ਕੁੱਲ 12 ਜਣਿਆਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘‘ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ, ਉਨ੍ਹਾਂ ਨਾਲ ਹਮਦਰਦੀ ਜ਼ਾਹਰ ਕਰਦਾ ਹਾਂ।’’ ਇਨ੍ਹਾਂ ਹਮਲਿਆਂ ’ਚ ਕਈ ਜਣੇ ਜ਼ਖਮੀ ਵੀ ਹੋਏ ਹਨ ਅਤੇ ਕੀਵ, ਓਡੇਸਾ, ਖਰਸੌਨ, ਦੋਨੇਤਸਕ, ਜ਼ਾਪੋਰਿਜ਼ੀਆ, ਖਾਰਕੀਵ, ਚੇਰਨੀਹਾਈਵ, ਜ਼ਿਤੋਮਿਰ, ਸੁਮੀ ਅਤੇ ਨਿਪਰੋ ਖੇਤਰਾਂ ਨੂੰ ਵੀ ਇਸ ਦੌਰਾਨ ਨਿਸ਼ਾਨਾ ਬਣਾਇਆ ਗਿਆ ਹੈ। ਕੀਵ ’ਚ ਰੇਲਵੇ ਡਿੱਪੂ ’ਤੇ ਹੋਏ ਹਮਲੇ ’ਚ ਸੱਤ ਜਣਿਆਂ ਦੀ ਮੌਤ ਹੋ ਗਈ ਹੈ। ਜ਼ੇਲੈਂਸਕੀ ਨੇ ਕਿਹਾ ਕਿ ਬੇਰੀਸਪਿਲ ’ਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੁਕਸਾਨੀ ਗਈ ਹੈ ਅਤੇ ਉਥੋਂ 50 ਜਣਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਸ਼ਹਿਰ ’ਚ ਚਾਰ ਹੋਰ ਮੌਤਾਂ ਹੋਈਆਂ ਹਨ ਅਤੇ 13 ਹੋਰ ਜ਼ਖ਼ਮੀ ਹੋਏ ਹਨ। ਇਕੱਲੇ ਕੀਵ ਅਤੇ ਉਸ ਦੇ ਨੇੜਲੇ ਖੇਤਰ ’ਚ ਬਚਾਅ ਅਤੇ ਰਾਹਤ ਕਾਰਜਾਂ ’ਚ ਤਕਰੀਬਨ 350 ਕਰਮੀ ਜੁਟੇ ਹੋਏ ਹਨ। ਹਮਲੇ ’ਚ ਜੈੱਟ ਨਾਲ ਚੱਲਣ ਵਾਲੇ ਡਰੋਨਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ।

Advertisement

Advertisement
Advertisement
×