DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Russia ਅੰਦਰ refineries ’ਤੇ ਹਮਲੇ ਕਰ ਰਿਹੈ Ukraine

ਯੂਕਰੇਨੀ drones ਨੇ Tuapse ਕਸਬੇ ’ਚ ਤੇਲ ਰਿਫਾਇਨਰੀ ਤੇ ਬਰਾਮਦ ਟਰਮੀਨਲ ਨੂੰ ਨਿਸ਼ਾਨਾ ਬਣਾਇਆ

  • fb
  • twitter
  • whatsapp
  • whatsapp
featured-img featured-img
ਖਾਰਕੀਵ ’ਚ ਰੂਸੀ ਡਰੋਨ ਹਮਲੇ ਮਗਰੋਂ ਗੈਸ ਸਟੇਸ਼ਨ ’ਤੇ ਅੱਗ ਬੁਝਾਉਂਦੇ ਹੋਏ ਦਸਤੇ। -ਫੋਟੋ: ਰਾਇਟਰਜ਼
Advertisement

ਯੂਕਰੇਨੀ ਡਰੋਨ ਰਿਫਾਇਨਰੀਆਂ ’ਤੇ ਹਮਲੇ ਕਰਨ ਲਈ ਰੂਸ ਦੇ ਕਾਫ਼ੀ ਅੰਦਰ ਤੱਕ ਉਡਾਣਾਂ ਭਰ ਰਹੇ ਹਨ। ਇਨ੍ਹਾਂ ਹਮਲਿਆਂ ਕਾਰਨ ਉੱਠਦਾ ਧੂੰਆਂ ਪੁਲਾੜ ਤੋਂ ਵੀ ਦੇਖਿਆ ਜਾ ਸਕਦਾ ਹੈ ਅਤੇ ਕਾਲਾ ਸਾਗਰ ’ਤੇ ਸਥਿਤ ਸੈਲਾਨੀ ਥਾਵਾਂ ’ਤੇ ਜ਼ਹਿਰੀਲੀ ਬਾਰਿਸ਼ ਹੋ ਰਹੀ ਹੈ। ਇਨ੍ਹਾਂ ਹਮਲਿਆਂ ਦਾ ਉਦੇਸ਼ ਮਾਸਕੋ ਦੀ ਤੇਲ ਬਰਾਮਦ ਨੂੰ ਘਟਾਉਣਾ ਹੈ ਜੋ ਕਿ ਯੂਕਰੇਨ ’ਤੇ ਕੀਤੇ ਗਏ ਹਮਲੇ ਲਈ ਫੰਡ ਜੁਟਾਉਣ ਦਾ ਇੱਕ ਮੁੱਖ ਸਰੋਤ ਹੈ।

ਇਸ ਦਾ ਆਰਥਿਕ ਪ੍ਰਭਾਵ ਅਜੇ ਸਾਫ਼ ਨਹੀਂ ਹੈ, ਕਿਉਂਕਿ ਇਰਾਨ ਜੰਗ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਅਮਰੀਕੀ ਪਾਬੰਦੀਆਂ ਵਿੱਚ ਮਿਲੀ ਢਿੱਲ ਨੇ ਕ੍ਰੈਮਲਿਨ (ਰੂਸੀ ਸਰਕਾਰ) ਦੇ ਖਜ਼ਾਨੇ ਨੂੰ ਭਰਨ ਵਿੱਚ ਮਦਦ ਕੀਤੀ ਹੈ। ਫਿਰ ਵੀ, ਇਨ੍ਹਾਂ ਹਮਲਿਆਂ ਦਾ ਦਾਇਰਾ ਅਤੇ ਵਾਤਾਵਰਨ ’ਤੇ ਪੈ ਰਿਹਾ ਪ੍ਰਭਾਵ ਜੰਗ ਨੂੰ ਉਨ੍ਹਾਂ ਆਮ ਰੂਸੀਆਂ ਦੇ ਘਰਾਂ ਤੱਕ ਲੈ ਆਇਆ ਹੈ ਜੋ ਮੋਰਚੇ ਤੋਂ ਕਾਫ਼ੀ ਦੂਰ ਰਹਿੰਦੇ ਹਨ। ਯੂਕਰੇਨੀ ਡਰੋਨਾਂ ਨੇ ਸਿਰਫ ਦੋ ਹਫ਼ਤਿਆਂ ਦੇ ਅੰਦਰ ਚਾਰ ਵਾਰ ਕਾਲਾ ਸਾਗਰ ਦੇ ਕਸਬੇ ਤੁਆਪਸੇ ਵਿੱਚ ਤੇਲ ਰਿਫਾਇਨਰੀ ਅਤੇ ਬਰਾਮਦ ਟਰਮੀਨਲ ’ਤੇ ਹਮਲਾ ਕੀਤਾ ਹੈ। ਇਸ ਕਾਰਨ ਲੱਗੀ ਅੱਗ ਨੇ ਸਥਾਨਕ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਇਹ ਕਸਬਾ ਫਰੰਟ ਲਾਈਨ ਤੋਂ ਲਗਪਗ 450 ਕਿਲੋਮੀਟਰ ਦੂਰ ਹੈ। ਯੂਕਰੇਨ ਨੇ ਦੱਸਿਆ ਕਿ ਉਸ ਨੇ ਮੁਲਕ ਦੀ ਸਰਹੱਦ ਤੋਂ 1,500 ਕਿਲੋਮੀਟਰ ਤੋਂ ਵੱਧ ਦੂਰ ਰੂਸ ਦੇ ਪਰਮ ਖੇਤਰ ਵਿੱਚ ਤੇਲ ਪੰਪਿੰਗ ਸਟੇਸ਼ਨ ’ਤੇ ਲਗਾਤਾਰ ਦੋ ਦਿਨ ਹਮਲਾ ਕੀਤਾ। ਰੂਸ ਦੇ ਸਭ ਤੋਂ ਵੱਡੇ ਤੇਲ ਅਤੇ ਗੈਸ ਬਰਾਮਦ ਟਰਮੀਨਲਾਂ ਵਿੱਚ ਸ਼ੁਮਾਰ ਉਸਤ-ਲੂਗਾ ’ਤੇ ਮਾਰਚ ਦੇ ਅਖ਼ੀਰ ਵਿੱਚ ਹਫ਼ਤੇ ਦੇ ਅੰਦਰ ਤਿੰਨ ਵਾਰ ਹਮਲਾ ਹੋਇਆ। ਇਹ ਸਥਾਨ ਯੂਕਰੇਨ ਤੋਂ 800 ਕਿਲੋਮੀਟਰ ਤੋਂ ਵੱਧ ਦੂਰ ਹੈ।

Advertisement

Advertisement
Advertisement
×