DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Risk Debate: ਕੀ Ozempic ਕੈਂਸਰ ਨੂੰ ਰੋਕ ਸਕਦੈ?

ਖੋਜਾਰਥੀਆਂ ਨੇ ਕੈਂਸਰ ਦੇ ਅਧਿਐਨ ਨੂੰ ਚੁਣੌਤੀਪੂਰਨ ਦੱਸਿਆ

  • fb
  • twitter
  • whatsapp
  • whatsapp
Advertisement

ਅਮਰੀਕਨ ਸੁਸਾਇਟੀ ਆਫ ਕਲੀਨਿਕਲ ਓਨਕੋਲੋਜੀ ਦੀ 2026 ਦੀ ਸਾਲਾਨਾ ਮੀਟਿੰਗ ਦੌਰਾਨ ‘ਵਾਸ਼ਿੰਗਟਨ ਪੋਸਟ’ ਤੋਂ ਲੈ ਕੇ ਸਬਸਟੈਕ ਅਤੇ ਸੋਸ਼ਲ ਮੀਡੀਆ ’ਤੇ ਇਸੇ ਗੱਲ ਦੀ ਬਹਿਸ ਚੱਲ ਰਹੀ ਸੀ ਕਿ ਕੀ ਜੀ ਐੱਲ ਪੀ-1 ਡਰੱਗ ਓਜ਼ੈਂਪਿਕ ਕੈਂਸਰ ਦੇ ਜੋਖ਼ਮ ਨੂੰ ਘਟਾ ਸਕਦੀ ਹੈ। ਕੈਂਸਰ ਦਾ ਅਧਿਐਨ ਕਰਨਾ ਸਭ ਤੋਂ ਚੁਣੌਤੀਪੂਰਨ ਕੰਮਾਂ ਵਿੱਚੋਂ ਇੱਕ ਹੈ ਕਿਉਂਕਿ ਇਹ ਬਿਮਾਰੀ ਨਹੀਂ, ਸਗੋਂ ਸੌ ਤੋਂ ਵੱਧ ਵੱਖ-ਵੱਖ ਬਿਮਾਰੀਆਂ ਦਾ ਸਮੂਹ ਹੈ। ਛਾਤੀ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਅਤੇ ਬਲੱਡ ਕੈਂਸਰ ਇੱਕੋ ਬਿਮਾਰੀ ਦੇ ਸਿਰਫ਼ ਵੱਖ-ਵੱਖ ਰੂਪ ਨਹੀਂ; ਹਰੇਕ ਦਾ ਆਪਣਾ ਵੱਖਰਾ ਜੀਵ ਵਿਗਿਆਨ ਹੈ ਅਤੇ ਜੈਨੇਟਿਕ, ਵਾਤਾਵਰਨੀ ਅਤੇ ਵਿਹਾਰਕ ਜੋਖ਼ਮ ਕਾਰਕਾਂ ਦਾ ਵਿਲੱਖਣ ਸੁਮੇਲ ਹੈ। ਮੌਜੂਦਾ ਚਰਚਾ ਤੋਂ ਪਹਿਲਾਂ ਕਿ ਜੀ ਐੱਲ ਪੀ-1 ਦਵਾਈਆਂ ਕੈਂਸਰ ਦੇ ਜੋਖ਼ਮ ਘਟਾ ਸਕਦੀਆਂ ਹਨ, ਚਿੰਤਾ ਬਿਲਕੁਲ ਉਲਟ ਸੀ ਕਿ ਕੀ ਉਹ ਜੋਖ਼ਮ ਵਧਾ ਸਕਦੀਆਂ ਹਨ। ਸ਼ੁਰੂਆਤ ਵਿੱਚ ਖੋਜਾਰਥੀ ਥਾਇਰਾਇਡ ਕੈਂਸਰ ਬਾਰੇ ਫ਼ਿਕਰਮੰਦ ਸਨ। ਚੂਹਿਆਂ ’ਤੇ ਕੀਤੇ ਅਧਿਐਨਾਂ ਵਿੱਚ ਸਾਹਮਣੇ ਆਇਆ ਕਿ ਓਜ਼ੈਂਪਿਕ ਥਾਇਰਾਇਡ ਸੀ-ਸੈੱਲ ਟਿਊਮਰ ਦਾ ਕਾਰਨ ਬਣ ਸਕਦਾ ਹੈ। ਨਤੀਜੇ ਵਜੋਂ ਜੂਨ 2026 ਵਿੱਚ ਯੂ ਐੱਸ ਰੈਗੂਲੇਟਰਾਂ ਨੇ ਦਵਾਈ ਵਿੱਚ ‘ਬਲੈਕ ਬਾਕਸ ਚਿਤਾਵਨੀ’ ਸ਼ਾਮਲ ਕੀਤੀ, ਜਿਸ ਵਿੱਚ ਸਲਾਹ ਦਿੱਤੀ ਗਈ ਕਿ ਅਜਿਹੇ ਹਾਲਾਤ ਦੇ ਨਿੱਜੀ ਜਾਂ ਪਰਿਵਾਰਕ ਇਤਿਹਾਸ ਵਾਲੇ ਵਿਅਕਤੀਆਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 93 ਕਲੀਨਿਕਲ ਟਰਾਇਲਾਂ ਦੇ ਅੰਕੜਿਆਂ ਦੀ 2025 ਵਿੱਚ ਕੀਤੀ ਸਮੀਖਿਆ ਵਿੱਚ ਕੁਝ ਜੀ ਐੱਲ ਪੀ-1 ਦਵਾਈਆਂ ਦੀ ਵਰਤੋਂ ਅਤੇ ਥਾਇਰਾਇਡ ਕੈਂਸਰ ਵਿਚਕਾਰ ਕੋਈ ਸਪੱਸ਼ਟ ਸਬੰਧ ਨਹੀਂ ਮਿਲਿਆ। ਯੂਰੋਪੀਅਨ ਰੈਗੂਲੇਟਰਾਂ ਨੇ ਜੀ ਐੱਲ ਪੀ-1ਐੱਸ ’ਤੇ ਉਪਲਬਧ ਖੋਜ ਦੀ ਸਮੀਖਿਆ ਤੋਂ ਬਾਅਦ 2023 ਵਿੱਚ ਵੀ ਇਹੀ ਸਿੱਟਾ ਕੱਢਿਆ ਸੀ। ਪੈਨਕਰੀਆ ਦਾ ਕੈਂਸਰ ਵੀ ਚਿੰਤਾ ਦਾ ਕਾਰਨ ਸੀ।

Advertisement
Advertisement
×