ਸਿੱਖ ਸਾਥੀ ਨੂੰ ਪ੍ਰੇਸ਼ਾਨ ਕਰਨ ’ਤੇ ਨਰਸਿੰਗ ਲੈਕਚਰਾਰ ਨੂੰ ਹਟਾਇਆ

ਸਿੱਖ ਸਾਥੀ ਨੂੰ ਪ੍ਰੇਸ਼ਾਨ ਕਰਨ ’ਤੇ ਨਰਸਿੰਗ ਲੈਕਚਰਾਰ ਨੂੰ ਹਟਾਇਆ

ਲੰਡਨ: ਯੂਕੇ ਯੂਨੀਵਰਸਿਟੀ ’ਚ ਨਰਸਿੰਗ ਦੇ ਸੀਨੀਅਰ ਲੈਕਚਰਾਰ ਮੌਰਿਸ ਸਲੈਵੇਨ ਖਿਲਾਫ ਆਪਣੇ ਨਾਲ ਕੰਮ ਕਰਦੇ ਸਿੱਖ ਸਾਥੀ ਨੂੰ ਪ੍ਰੇਸ਼ਾਨ ਕਰਨ ਅਤੇ ਉਸ ਦੀ ਦਸਤਾਰ ਦਾ ਮਖੌਲ ਉਡਾਉਣ ਕਾਰਨ ਕਾਰਵਾਈ ਕੀਤੀ ਗਈ ਹੈ। ਨਰਸਿੰਗ ਐਂਡ ਮਿਡਵਾਇਫਰੀ ਕਾਊਂਸਿਲ ਨੇ ਸਿੱਖ ਲੈਕਚਰਾਰ ’ਤੇ ਨਸਲੀ ਟਿੱਪਣੀਆਂ ਕਰਨ ਦੇ ਦੋਸ਼ਾਂ ਹੇਠ ਪਿਛਲੇ ਹਫ਼ਤੇ ਵਰਚੁਅਲੀ ਸੁਣਵਾਈ ਕੀਤੀ ਸੀ। ਸਲੈਵੇਨ ’ਤੇ ਦੋਸ਼ ਲੱਗੇ ਹਨ ਕਿ ਅਕਤੂਬਰ 2016 ਤੋਂ ਦਸੰਬਰ 2018 ਤੱਕ ਉਸ ਨੇ ਆਪਣੇ ਸਿੱਖ ਸਾਥੀ ਨੂੰ ਕਈ ਵਾਰ ਨਸਲੀ ਟਿੱਪਣੀਆਂ ਕਰਕੇ ਪ੍ਰੇਸ਼ਾਨ ਕੀਤਾ ਸੀ। ਉਹ ਆਪਣੇ ਸਿੱਖ ਸਾਥੀ ਨੂੰ ਪੁੱਛਦਾ ਸੀ ਕਿ ਉਸ ਨੇ ਬੈਂਡੇਜ (ਪੱਟੀ) ਕਿਉਂ ਨਹੀਂ ਬੰਨ੍ਹੀ ਹੋਈ ਹੈ ਅਤੇ ਉਸਦੀ ਬੈਂਡੇਜ ਕਿੱਥੇ ਹੈ। ਨਰਸਿੰਗ ਰਸਾਲੇ ’ਚ ਭਲਾਈ ਕਾਰਜਾਂ ਬਾਰੇ ਛਪੇ ਲੇਖ ’ਤੇ ਟਿੱਪਣੀ ਕਰਦਿਆਂ ਸਲੈਵੇਨ ਨੇ ਕਿਹਾ ਸੀ ‘ਤੂੰ ਸਿੱਖੀ ਬਾਰੇ ਸਾਰਾ ਕੁਝ ਜਾਣਦਾ ਹੈ। ਗੁਰੂ ਨਾਨਕ ਤੇਰਾ ਸਭ ਤੋਂ ਵਧੀਆ ਦੋਸਤ ਹੈ। ਤੇਰੀ ਹੈਟ ਕਿਥੇ ਹੈ।’ ਜਦੋਂ ਸਿੱਖ ਵਿਅਕਤੀ ਨੇ ਕਿਹਾ ਕਿ ਇਹ ਹੈਟ ਨਹੀਂ ਦਸਤਾਰ ਹੈ ਤਾਂ ਉਹ ਨਹੀਂ ਮੰਨਿਆ। ਮੁਲਜ਼ਮ ’ਤੇ ਇਹ ਵੀ ਦੋਸ਼ ਲੱਗੇ ਹਨ ਕਿ ਉਸ ਨੇ ਭਾਰਤੀਆਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਉਹ ‘ਬਨਾਨਾ ਬੋਟ’ ’ਤੇ ਯੂਕੇ ਆਉਂਦੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All